Tuesday, June 23, 2026

ਮੇਅਰ ਰਿੰਟੂ ਤੇ ਚੇਅਰਮੈਨ ਬੱਸੀ ਨੇ ਕੰਪਨੀ ਬਾਗ ਦਾ ਲਾਇਆ ਗੇੜਾ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨਾਲ PPNJ1003202005ਇਤਿਹਾਸਕ ਰਾਮ ਬਾਗ ਕੰਪਨੀ ਬਾਗ ਵਿਖੇ ਰੋਜਾਨਾ ਹਜਾਰਾਂ ਦੀ ਗਿਣਤੀ ‘ਚ ਸੈਰ ਕਰਨ ਆਉਣ ਵਾਲੇ ਸ਼ਹਿਰੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਲੋਕਾਂ ਨੇ ਕੰਪਨੀ ਬਾਗ ਦੀ ਸਾਫ-ਸਫਾਈ ਦਾ ਪ੍ਰਬੰਧ ਸਹੀ ਨਾ ਹੋਣ ਬਾਰੇ ਦੱਸਿਆ ਤਾਂ ਮੇਅਰ ਰਿੰਟੂ ਤੇ ਚੇਅਰਮੈਨ ਬੱਸੀ ਨੇ ਬਾਗ ਦਾ ਚੱਕਰ ਲਗਾ ਕੇ ਇੱਥੇ ਹੋਣ ਵਾਲੇ ਵਿਕਾਸ ਦੇ ਕੰਮਾਂ ਦਾ ਜਾਇਜਾ ਲਿਆ।ਉਨਾਂ ਨੇ ਲੋਕਾਂ ਨਾਲ ਮਿਲ ਕੇ ਚਾਹ ਵੀ ਪੀਤੀ।ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕੰਪਨੀ ਬਾਗ ਦੀ ਨੁਹਾਰ ਬਦਲੀ ਜਾਵੇਗੀ ਤੇ ਸਾਫ-ਸਫਾਈ ਦੇ ਉਚੇਚੇ ਪ੍ਰਬੰਧ ਕੀਤੇ ਜਾਣਗੇ।ਨਗਰ ਨਿਗਮ ਵਲੋਂ ਕੰਪਨੀ ਬਾਗ ਵਿਖੇ ਜੋਗਿੰਗ ਟਰੈਕ ਅਤੇ ਸਪੋਰਟਸ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ।ਬੈਡਮਿੰਟਨ ਖੇਡਣ ਲਈ ਪੱਕੇ ਟਰੈਕ ਬਣਾਏ ਜਾਣਗੇ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …