Saturday, October 17, 2026

ਕਣਕ ਉਗਰਾਹੀ ਲਈ ਹਜ਼ੂਰ ਸਾਹਿਬ ਬੋਰਡ ਦਾ ਜੱਥਾ ਪੰਜਾਬ ਰਵਾਨਾ

ਹਜ਼ੂਰ ਸਾਹਿਬ (ਨੰਦੇੜ), 12 ਮਾਰਚ (ਪੰਜਾਬ ਪੋਸਟ ਬਿਊਰੋ) – ਤਖਤ ਸਚਖੰਡ ਹਜ਼ੂਰ ਸਾਹਿਬ ਲਈ ਚੜਾਵੇ ਵਜੋਂ ਕਣਕ ਇਕੱਤਰ ਕਰਨ ਲਈ ਤਖਤ ਸਚਖੰਡ PPNJ1203202004ਸ਼੍ਰੀ ਹਜ਼ੂਰ ਸਾਹਿਬ ਬੋਰਡ ਵਲੋਂ ਇੱਕ ਵਿਸ਼ੇਸ਼ ਜਥੇ ਨੂੰ ਅਰਦਾਸ ਉਪਰੰਤ ਪੰਜਾਬ ਰਵਾਨਾ ਕੀਤਾ ਗਿਆ।ਇਹ ਜਥਾ ਪੰਜਾਬ ਦੇ ਸ਼ਰਧਾਲੂ ਕਿਸਾਨਾਂ ਵਲੋਂ ਦਿੱਤੀ ਜਾਣ ਵਾਲੀ ਕਣਕ ਲੈ ਕੇ ਪਰਤਣਗੇ।
               ਤਖਤ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਨੇ ਇਸ ਜਥੇ ਨੂੰ ਅਸ਼ੀਰਵਾਦ ਦੇ ਕੇ ਰਵਾਨਾ ਕੀਤਾ। ਇਸ ਮੌਕੇ ਗੁਰਦੁਆਰਾ ਬੋਰਡ ਦੇ ਸੈਕਟਰੀ ਰਵਿੰਦਰ ਸਿੰਘ ਬੁੰਗਾਈ, ਮੈਨੇਜਿੰਗ ਮੈਂਬਰ ਇੰਦਰ ਸਿੰਘ ਮੋਟਰਾਂਵਾਲੇ, ਸੁਪਰਡੈਂਟ ਗੁਰਵਿੰਦਰ ਸਿੰਘ ਵਾਧਵਾ, ਠਾਨ ਸਿੰਘ ਬੁੰਗਾਈ, ਹਰਜੀਤ ਸਿੰਘ ਕੜੇ ਵਾਲੇ, ਰਵਿੰਦਰ ਸਿੰਘ ਕਪੂਰ ਆਦਿ ਮੌਜੂਦ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …