ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵਲੋਂ ਵਿਛੜ ਚੁੱਕੇ ਕਲਾਕਾਰਾਂ ਸਵ. ਨਰਿੰਦਰ ਜੱਟੂ, ਲੋਕ ਗਾਇਕਾ
ਲਾਚੀ ਬਾਵਾ ਅਤੇ ਰੰਗਕਰਮੀ ਗੁਰਕੀਰਤ ਸਿੰਘ ਸੰਧੂ ਨੂੰ ਸਮਰਪਿਤ ਕਰਵਾਏ ਜਾ ਰਹੇ ਦੂਸਰੇ ਅੰਮ੍ਰਿਤਸਰ ਰੰਗਮੰਚ ਉਤਸਵ 2020 ਦੇ ਛੇਵੇਂ ਦਿਨ ਕੇ.ਪੀ ਥੀਏਟਰ ਅੰਮ੍ਰਿਤਸਰ ਦੀ ਟੀਮ ਵਲੋਂ ਸਤਵਿੰਦਰ ਸੋਨੀ ਦਾ ਲਿਖਿਆ ਅਤੇ ਅਮਨ ਭਾਰਦਵਾਜ ਦਾ ਨਿਰਦੇਸ਼ਿਤ ਪੰਜਾਬੀ ਨਾਟਕ ‘ਜੜ੍ਹ ਪੁਟ’ ਦਾ ਸਫਲ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।
ਇਹ ਨਾਟਕ ਪਿੰਡ ’ਚ ਵਸਦੇ ਇਕ ਵਿਅਕਤੀ ਦੀ ਕਹਾਣੀ ਹੈ ਜਿਸ ਦਾ ਨਾਂ ਹੈ ਜੜ੍ਹ ਪੁੱਟ।ਜਿਹੜਾ ਪਿੰਡ ਵਿੱਚ ਲੁੱਟ ਘਸੁੱਟ, ਲੜਾਈਆਂ ਝਗੜੇ ਅਤੇ ਆਏ ਦਿਨ ਲੋਕਾਂ ਨਾਲ ਠੱਗੀਆਂ ਮਾਰਦਾ ਹੈ।ਸਾਰਾ ਪਿੰਡ ਉਸ ਤੋਂ ਬਹੁਤ ਦੁੱਖੀ ਹੁੰਦਾ ਹੈ।ਪਿੰਡ ਵਾਲੇ ਇਕ ਯੋਜਨਾ ਬਣਾਉਂਦੇ ਨੇ ਇਸ ਨੂੰ ਪਿੰਡ ਦਾ ਵਿਧਾਇਕ ਬਣਾ ਦਿੱਤਾ ਜਾਵੇ ਤਾਂ ਕਿ ਇਹ ਪਿੰਡ ਤੋਂ ਬਾਹਰ ਚੰਡੀਗੜ੍ਹ ਚਲਾ ਜਾਵੇ ਤਾਂ ਪਿੰਡ ਦੇ ਭੋਲੇ ਭਾਲੇ ਲੋਕ ਖੁਸ਼ ਰਹਿ ਸਕਣ।ਫਿਰ ਉਹ ਕਈ ਸਾਲਾਂ ਬਾਅਦ ਆਪਣੇ ਪਿੰਡ ਆਉਂਦਾ ਹੈ।ਪਰ ਉਹ ਉਸ ਦੌਰਾਨ ਬਹੁਤ ਬਦਲ ਗਿਆ ਹੁੰਦਾ ਹੈ।ਉਸ ਆਪਣੇ ਪਿੰਡ ਬਹੁਤ ਚੰਗਾ ਮਾਹੌਲ ਨਜ਼ਰ ਆਉਂਦਾ ਹੈ।ਫਿਰ ਉਹ ਆਪਣੇ ਪਿੰਡ ਲਈ ਗਰਾਂਟ ਲੈ ਕੇ ਆਉਂਦਾ ਹੈ ਤੇ ਆਪਣੇ ਪਿੰਡ ਦੀ ਤਰੱਕੀ ਲਈ ਕੰਮ ਕਰਦਾ ਹੈ।ਲੋਕ ਉਸ ਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਹਨ।ਇਸ ਨਾਟਕ ਦੇ ਪਾਤਰ ਅਮਨ ਭਾਰਦਵਾਜ, ਕ੍ਰਿਸ਼ਨਾ ਖੰਨਾ, ਮੋਨਾ ਵਰਮਾ, ਵਾਸੂ, ਅਭਿਸ਼ੇਕ, ਅਭੀ, ਕੁਲਦੀਪ, ਰਾਧਿਕਾ ਸਿਮਰਨ, ਚਿਰਾਗ, ਸ਼ੈਰੀ, ਹਰਮਨ, ਹਿਮਾਂਸ਼ੂ ਆਦਿ ਕਲਾਕਾਰਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਪੇਸ਼ ਕੀਤੀ।
ਇਸ ਨਾਟਕ ਨੂੰ ਦੇਖਣ ਲਈ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਰਜਿੰਦਰ ਸਿੰਘ ਰੂਬੀ, ਪਵੇਲ ਸੰਧੂ, ਵਿਕਾਸ ਜੋਸ਼ੀ, ਜਸਵੰਤ ਮਿੰਟੂ, ਸੁਦੇਸ਼ ਵਿੰਕਲ ਸਮੇਤ ਵੱਡੀ ਗਿਣਤੀ ‘ਚ ਦਰਸ਼ਕ ਹਾਜ਼ਰ ਸਨ।
Check Also
ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰੇ ਹਾਦਸੇ ਪ੍ਰਤੀ ਪ੍ਰਗਟਾਈ ਸੰਵੇਦਨਾ
ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media