ਸਮਰਾਲਾ, 14 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – 18 ਮਾਰਚ ਦੀ ਦਿੱਲੀ ਜੰਤਰ ਮੰਤਰ ਕਿਸਾਨ ਪੰਚਾਇਤ ਲਈ ਕਿਸਾਨਾਂ ’ਚ ਭਾਰੀ ਉਤਸ਼ਾਹ ਪਾਇਆ
ਜਾ ਰਿਹਾ ਹੈ।ਕਿਸਾਨ ਆਗੂਆਂ ਪਰਮਿੰਦਰ ਸਿੰਘ ਪਾਲਮਾਜਰਾ ਤੇ ਅਵਤਾਰ ਸਿੰਘ ਮੇਹਲੋ ਨੇ ਕਿਹਾ ਕਿ ਕੇਂਦਰ ਸਰਕਾਰ ਫਸਲਾਂ ਦੀ ਖਰੀਦ ਤੋਂ ਭੱਜਣ ਦੇ ਬਹਾਨੇ ਬਣਾ ਰਹੀ ਹੈ।ਇਸ ਲਈ ਸਰਕਾਰ ਮੰਡੀ ਬੋਰਡ ਨੂੰ ਤੋੜ ਕੇ ਮੰਡੀਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਸੋਪਣ ਦੀ ਤਿਆਰੀ ਕਰ ਰਹੀ ਹੈ।ਸਰਕਾਰ ਦਾ ਇਹ ਫੈਸਲਾ ਕਿਸਾਨ ਮਾਰੂ ਹੈ।ਕਿਸਾਨ ਖੇਤੀ ਛੱਡਣ ਨੂੰ ਮਜ਼ਬੂਰ ਹੋ ਜਾਣਗੇ ਅਤੇ ਪ੍ਰਾਈਵੇਟ ਕੰਪਨੀਆਂ ਬੈਂਕਾਂ ਰਾਹੀ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਕਾਬਜ਼ ਹੋ ਜਾਣਗੀਆਂ।ਕਿਸਾਨ ਆਪਣੀਆਂ ਜ਼ਮੀਨਾਂ ਤੋਂ ਵਾਝੇ ਹੋ ਜਾਣਗੇ ਅਤੇ ਆਪਣੇ ਹੀ ਖੇਤਾਂ ਵਿੱਚ ਮਜ਼ਦੂਰੀ ਕਰਨ ਲਈ ਮਜ਼ਬੂਰ ਹੋਣਗੇ।
ਇਸ ਲਈ ਕੇਂਦਰ ਸਰਕਾਰ ਦੇ ਫਸਲਾਂ ਦੀ ਖਰੀਦ ਤੋਂ ਭੱਜਣ, ਡਾ. ਸੁਆਮੀਨਾਥਨ ਦੀ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਭਾਅ ਲੈਣ, ਕਿਸਾਨ ਪੱਖੀ ਖੇਤੀ ਬੀਮਾ ਨੀਤੀ ਬਣਵਾਉਣ, ਮੰਡੀਆਂ ਵਿੱਚ ਚੱਲ ਰਿਹਾ ਪਹਿਲਾਂ ਸਿਸਟਮ ਕਿ ਕਿਸਾਨ ਚਾਹੇ ਤਾਂ ਆੜਤੀਆਂ ਤੋਂ ਪੇਮੈਂਟ ਲਵੇ ਚਾਹੇ ਚੈਂਕਾਂ ਰਾਹੀ, ਕਿਸਾਨ ਦੀ ਮਰਜੀ ਤੇ ਛੱਡਿਆ ਜਾਵੇ। ਇਨ੍ਹਾਂ ਮੁੱਦਿਆਂ ਨੂੰ ਲਾਗੂ ਕਰਵਾਉਣ ਲਈ 18 ਮਾਰਚ ਨੂੰ ਜੰਤਰ ਮੰਤਰ ਤੇ ਕਿਸਾਨ ਮਹਾਂ ਪੰਚਾਇਤ ਵਿੱਚ ਸਾਰੀਆਂ ਕਿਸਾਨ ਹਿਤੇਸੀ ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀਆਂ, ਆੜਤੀਆਂ ਐਸੋਸੀਏਸ਼ਨਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨੂੰ ਇਸ ਕਿਸਾਨ ਮਾਰੂ ਫੈਸਲੇ ਤੋਂ ਬਚਾਇਆ ਜਾ ਸਕੇ।
ਮਨਜੀਤ ਸਿੰਘ ਢੀਂਡਸਾ ਵਲੋਂ ਅਵਾਰਾ ਪਸ਼ੂਆਂ ਦੇ ਪੱਕੇ ਹੱਲ ਲਈ ਕੀਤੇ ਜਾ ਰਹੇ ਸੰਘਰਸ਼ ਤਹਿਤ ਪੰਜਾਬ ਵਿੱਚ ਪੰਜ ਸਲਾਟਰ ਹਾੳੂਸ ਖੋਲ੍ਹਣ ਦੀ ਮੰਗ ਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵਲੋਂ ਕੀਤੀ ਹਮਾਇਤ ਦੀ ਸ਼ਲਾਘਾ ਕੀਤੀ।ਕੁਲਵਿੰਦਰ ਸਿੰਘ ਸਰਵਰਪੁਰ ਤਹਿਸੀਲ ਪ੍ਰਧਾਨ ਅਤੇ ਹਰਦੀਪ ਸਿੰਘ ਕੰਗ ਬਲਾਕ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੇ ਦਿਨੀਂ ਹੋਏ ਗੜੇਮਾਰੀ ਅਤੇ ਬੇਮੌਂਸਮੀ ਬਰਸਾਤ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜਾ ਦਿੱਤਾ ਜਾਵੇ ਤੇ ਹੋਰ ਮੰਗਾਂ ਮੰਨੀਆਂ ਜਾਣ।
ਮੀਟਿੰਗ ਵਿੱਚ ਸ਼ੇਰ ਸਿੰਘ ਮੁਸ਼ਕਾਬਾਦ, ਸਰਪੰਚ ਮਨਜੀਤ ਸਿੰਘ ਢੀਂਡਸਾ, ਗੁਰਪ੍ਰੀਤ ਸਿੰਘ ਸਾਹਾਬਾਣਾ, ਸਰਬਜੀਤ ਸਿੰਘ ਖੀਰਨੀਆਂ, ਕੁਲਵਿੰਦਰ ਸਿੰਘ ਸਰਵਰਪੁਰ, ਹਰਦੀਪ ਸਿੰਘ ਭਰਥਲਾ, ਜਗਜੀਤ ਸਿੰਘ ਮੁਤਿਓਂ, ਉਜਲ ਸਿੰਘ ਮਲਮਾਜਰਾ, ਹਰਦੇਵ ਸਿੰਘ ਫ਼ੌਜੀ ਬਾਲਿਓਂ, ਹਰਪ੍ਰੀਤ ਸਿੰਘ ਬਾਲਿਓਂ, ਭਿੰਦਰ ਸਿੰਘ ਭਰਥਲਾ, ਕੈਪਟਨ ਬਲਵਿੰਦਰ ਸਿੰਘ ਸਰਵਪੁਰ, ਰਣਜੀਤ ਸਿੰਘ ਮਲਮਾਜਰਾ, ਕਸ਼ਮੀਰਾ ਸਿੰਘ ਮਾਦਪੁਰ, ਗਰਦੀਪ ਸਿੰਘ ਬੌਂਦਲੀ, ਸੁਖਦੀਪ ਸਿੰਘ ਬੌਂਦਲੀ, ਰਣਧੀਰ ਸਿੰਘ ਖੱਟਰਾਂ ਆਦਿ ਸ਼ਾਮਿਲ ਹੋਏ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media