Sunday, May 19, 2024

ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲਾਇਆ ਖੂਨਦਾਨ ਕੈਪ

PPN06101402
ਬਠਿੰਡਾ, 06 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਦਾਣਾ ਮੰਡੀ ਰੋਡ, ਬਠਿੰਡਾ ਵਿਖੇ ਦੇਸ਼ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਪ ਲਗਾ ਕੇ 26 ਯੂਨਿਟ ਖੂਨ ਇਕੱਤਰ ਕੀਤੀ ਗਿਆ। ਡਾ. ਰੇਸਮ ਸਿੰਘ ਅਗਵਾਈ ਵਿੱਚ ਖੂਨ ਇਕੱਤਰ ਕਰਨ ਲਈ ਸਰਕਾਰੀ ਹਸਪਤਾਲ ਦੀ ਟੀਮ ਪਹੁੰਚੀ।ਇਸ ਕੈਪ ਵਿੱਚ ਮਹੰਤ ਇੰਦਰਜੀਤ ਸਿੰਘ ਸੇਵਾ ਪੰਥੀ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ (ਗੋਨਿਆਣਾ) ਵਿਸ਼ੇਸ਼ ਤੌਰ ਤੇ ਪਹੁੰਚ ਕੇ ਖੂਨਦਾਨੀਆਂ, ਐਬੂਲੈਂਸ ਵਿੱਚ ਸਹਿਯੋਗ ਦੇਣ ਵਾਲੇ ਅਤੇ ਸਿੱਖੀ ਸਰੂਪ ਵਿੱਚ ਸ਼ਾਮਿਲ ਹੋਏ ਬੱਚਿਆਂ ਨੂੰ ਸਨਮਾਨ ਚਿੰਨ ਦੇਕੇ ਆਪਣਾ ਆਸ਼ੀਰਵਾਦ ਦਿੱਤਾ।ਇਸ ਮੌਕੇ ਤੇ ਉਹਨਾ ਨੇ ਆਪਣੇ ਵਿਚਾਰ ਦੱਸਦੇ ਹੌਏ ਕਿਹਾ ਕਿ ਖੂਨਦਾਨ ਬਹੁਤ ਵੱਡਾ ਮਹਾਦਾਨ ਹੈ।ਹਰ ਇਨਸਾਨ ਨੂੰ ਆਪਣੀ ਜਿੰਦਗੀ ਵਿੱਚ 18 ਸਾਲ ਤੋ ਲੈਕੇ 60 ਸਾਲ ਦੀ ਉਮਰ ਤੱਕ ਆਪਣਾ ਖੂਨਦਾਨ ਕਰਨਾ ਚਾਹੀਦਾ ਹੈ।ਸੁਸਾਇਟੀ ਇਹ ਉਪਰਾਲਾ ਕਰਕੇ ਬਹੁਤ ਵੱਡਾ ਕੰਮ ਕਰ ਰਹੀ ਹੈ। ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਵੱਲੋ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਨਾਲ ਹੀ ਸੁਸਾਇਟੀ ਵੱਲੋ ਆਸ਼ ਵੈਲਫੇਅਰ ਸੁਸਾਇਟੀ ਅਹੁੱਦੇਦਾਰ, ਸੰਤ ਸੁਮੇਲ ਸਿੰਘ ਸੇਵਾ ਸੁਸਾਇਟੀ, ਡਾ. ਹਰਜੋਤ ਕੌਰ, ਗੁਰਚਰਨ ਸਿੰਘ ਐਸ.ਡੀ.ਓ, ਰਾਧੇ ਸਾਮ ਯੋਗ ਗੁਰੂ  ਨੂੰ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਸੰਟੀ ਚੌਹਾਨ ਵੱਲੋ ਨਿਭਾਈ ਗਈ। ਇਸ ਮੌਕੇ ਤੇ ਸਮਸ਼ੇਰ ਸਿੰਘ ਸਿਵ ਸਕਤੀ ਕਲੱਬ, ਮਾਸਟਰ ਮਾਨ ਸਿੰਘ, ਜਗਜੀਤ ਸਿੰਘ ਸਿਰਕੀ ਬੰਧ ਸਭਾ, ਗੁਰਬਖਸ਼ ਸਿੰਘ ਸਾਬਕਾ ਪ੍ਰਧਾਨ, ਬਲਵਿੰਦਰ ਸਿੰਘ ਪ੍ਰਧਾਨ ਗੁਰੂ ਨਾਨਕ ਪੁਰਾ, ਅਮਰ ਸਿੰਘ ਰੇਡੀਏਟਰ ਵਾਲੇ, ਓਕਾਰ ਰੇਡੀਏਟਰ ਅਵਤਾਰ ਸਿੰਘ, ਸੁਸਾਇਟੀ ਦੇ ਅਹੁੱਦੇਦਾਰ ਮਹਿੰਦਰ ਸਿੰਘ, ਅਵਤਾਰ ਸਿੰਘ ਦਾਰਾ, ਤੇਜਿੰਦਰ ਸਿੰਘ, ਗੁਰਬਖਸ ਸਿੰਘ, ਗੁਰਮੁੱਖ ਸਿੰਘ, ਵਕੀਲ ਸਿੰਘ, ਜਰਨੈਲ ਸਿੰਘ ਪੰਪੀ, ਗੁਰਮੀਤ ਸਿੰਘ, ਸ਼ਰਮਾਂ, ਜੱਸੀ, ਜਸਵਿੰਦਰ ਸਿੰਘ ਲਾਡੀ, ਪੂਰਣ ਸਿੰਘ, ਕੁਲਦੀਪ ਸਿੰਘ, ਰਾਮਜੀ ਲਾਲ, ਪ੍ਰਿੰਤਪਾਲ ਸਿੰਘ, ਰਮਨਦੀਪ ਸਿੰਘ ਮੀਤਾ ਆਦਿ ਸ਼ਾਮਿਲ ਸਨ। ਇਸ ਮੌਕੇ ਤੇ ਖੂਨਦਾਨੀਆਂ ਨੂੰ ਰੈਡ ਕਰਾਸ ਵੱਲੋ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …

Leave a Reply