Friday, May 22, 2026

ਕੋਰੋਨਾ ਵਾਇਰਸ-19 ਤੋਂ ਬਚਾਅ ਦੀ ਟੈ੍ਰਫਿਕ ਪੁਲਿਸ ਦੇ ਜਵਾਨਾਂ ਨੂੰ ਦਿੱਤੀ ਜਾਣਕਾਰੀ

ਕਪੂਰਥਲਾ, 15 ਮਾਰਚ (ਪੰਜਾਬ ਪੋਸਟ ਬਿਊਰੋ) – ਇੰਚਾਰਜ ਟੈ੍ਰਫਿਕ ਕਪੂਰਥਲਾ ਇੰਸਪੈਕਟਰ ਦੀਪਕ ਸ਼ਰਮਾ ਨੇ ਟ੍ਰੈਫਿਕ ਪੁਲਿਸ ਡਿਉਟੀ ਕਰ ਰਹੇ ਜਵਾਨਾਂ ਨੂੰ PPNJ1503202012ਮੁੱਢਲੀ ਡਕਟਰੀ ਸਹਾਇਤਾ ਦੇਣ ਲਈ ਪੁਲਿਸ ਲਾਈਨ ਹਸਪਤਾਲ ਦੇ ਫਾਮਾਸਿਸਟ ਮਨਜੀਤ ਸਿੰਘ ਨੇ ਨੋਵਲ ਕੋਰੋਨਾ ਵਾਇਰਸ-19 ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਫ਼ੈਲਦੀ ਹੈ ਅਤੇ ਕੋਰੋਨਾ ਵਾਇਰਸ ਪ੍ਰਭਾਵਿਤ ਵਿਆਕਤੀ ਦੇ ਨੱਕ ਜਾਂ ਮੂੰਹ ਦੇ ਛਿੱਟੇ ਦੇ ਸੰਪਰਕ ਵਿੱਚ ਆਉਣ ਨਾਲ ਫ਼ੈਲਦੀ ਹੈ।ਇਸ ਬਚਾਅ ਸਮੇਂ-ਸਮੇਂ ‘ਤੇ ਹੱਥਾਂ ਨੂੰ ਸਾਬਣ ਨਾਲ ਧੋਵੋ ਜਾਂ ਅਲਕੋਹਲ ਵਾਲੇ ਹੈਡ ਸੈਨੀਟਾਈਜ਼ਰ ਦਾ ਇਸਤੇਮਾਲ ਕਰੋ।ਸ਼ੱਕੀ ਮਰੀਜ ਤੋਂ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ ਅਤੇ ਮਾਸਕ ਦਾ ਇਸਤੇਮਾਲ ਕਰੋ।ਇਹ ਯਕੀਨ ਬਣਾਓ ਕਿ ਤੁਹਾਡੇ ਆਲੇ-ਦੁਆਲੇ ਲੋਕ ਸਾਹ ਸੰਬਧੀ ਸਫ਼ਾਈ ਰੱਖਣ, ਜਿਵੇ ਕਿ ਛਿੱਕਦੇ ਜਾਂ ਖਾਸੀ ਕਰਦੇ ਦੇ ਸਮੇਂ ਮੂੰਹ ਨੂੰ ਟਿਸ਼ੂ ਪੇਪਰ/ਰੁਮਾਲ ਜਾਂ ਨੱਕ ਨੂੰ ਕੂਹਣੀ ਨਾਲ ਢੱਕਿਆ ਹੋਵੇ।ਜੇਕਰ ਹੋ ਸਕਦਾ ਹੈ ਤਾਂ ਘਰਾਂ ਵਿੱਚ ਹੀ ਰਹੋ।ਡਾਕਟਰ ਦੀ ਸਲਾਹ ਅਨੁਸਾਰ ਦਵਾਈ ਦਾ ਇਸਤੇਮਾਲ ਕਰੋ।
            ਉਨਾਂ ਨੇ ਸੜਕੀ ਹਾਦਸਿਆਂ ਵਿੱਚ ਜਖਮੀਆਂ ਦੀ ਮਦਦ ਕਿਸ ਤਰਾਂ੍ਹ ਕਰਨੀ ਹੈ ਤੇ ਹਾਦਸਾਗ੍ਰਸਤ ਵਾਹਨ ਵਿਚੋਂ ਜਖਮੀਆਂ ਨੂੰ ਕਿਸ ਤਰ੍ਹਾਂ ਬਾਹਰ ਕੱਢਣਾ ਹੈ ਬਾਰੇ ਵੀ ਦੱਸਿਆ।ਇਸ ਮੌਕੇ ਸਬ-ਇੰਸਪੈਕਟਰ ਦਰਸ਼ਨ ਸਿੰਘ,ਟੈ੍ਰਫਿਕ ਅੇਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ ਗੁਰਬਚਨ ਸਿੰਘ ਸਟੇਟ ਅਵਾਰਡੀ, ਟ੍ਰੈਫਿਕ ਮੁੱਖ ਮੁੱਸ਼ੀ ਏ.ਐਸ.ਆਈ ਸੁਰਿੰਦਰ ਪਾਲ, ਏ.ਐਸ.ਆਈ ਮਲਕੀਤ ਸਿੰਘ, ਏ.ਐਸ.ਆਈ ਦਿਲਬਾਗ ਸਿੰਘ, ਏ.ਐਸ.ਆਈ ਬਲਵਿੰਦਰ ਸਿੰਘ, ਏ.ਐਸ.ਆਈ ਪ੍ਰੀਤਮ ਸਿੰਘ, ਏ.ਐਸ.ਆਈ ਸੁਰਜੀਤ ਸਿੰਘ, ਏ.ਐਸ.ਆਈ ਰੇਸ਼ਮ ਸਿੰਘ, ਏ.ਐਸ.ਆਈ ਜਸਪਾਲ ਸਿੰਘ ਆਦਿ ਮੌਜੂਦ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …