ਚੰਡੀਗੜ੍ਹ, 16 ਮਾਰਚ (ਪੰਜਾਬ ਪੋਸਟ ਬਿਊਰੋ) – ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦਾ ਸਿਰਫ਼ ਇੱਕ ਪੁਸ਼ਟੀ ਕੀਤਾ ਮਾਮਲਾ ਸਾਹਮਣੇ ਆਇਆ
ਹੈ।ਉਕਤ ਵਿਅਕਤੀ ਨੇ ਇਟਲੀ ਦੀ ਯਾਤਰਾ ਕੀਤੀ ਸੀ।ਜਿਸ ਦੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਜਾਂਚ ਕੀਤੀ ਗਈ।ਜਿਸ ਉਪਰੰਤ ਉਸ ਨੂੰ ਜੀ.ਐਮ.ਸੀ ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ। ਜਿਥੇ ਉਸ ਦੀ ਹਾਲਤ ਹੁਣ ਸਥਿਰ ਹੈ।ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ।
ਬੁਲਾਰੇ ਅਨੁਸਾਰ ਪੰਜਾਬ ਸਰਕਾਰ ਵਲੋਂ ਲੁਧਿਆਣਾ ਨਾਲ ਸਬੰਧਤ ਕਰੋਨਾ ਵਾਇਰਸ ਦੇ 7 ਸ਼ੱਕੀ ਮਾਮਲਿਆਂ ਦੀਆਂ ਮੀਡੀਆਂ ਖ਼ਬਰਾਂ ਬਾਰੇ ਸਪੱਸ਼ਟ ਕੀਤਾ ਗਿਆ ਹੈ ਕਿ ਸੂਬੇ ਵਿੱਚ ਕੋਵਿਡ-19 ਦਾ ਅਜਿਹਾ ਕੋਈ ਸ਼ੱਕੀ ਮਾਮਲਾ ਨਹੀਂ ਜੋ ਫਰਾਰ ਹੈ ਜਾਂ ਲਾਪਤਾ ਹੈ।ਇਨਾਂ ਯਾਤਰੀਆਂ ਦੀ ਦਿੱਲੀ ਹਵਾਈ ਅੱਡੇ `ਤੇ ਸਕਰੀਨਿੰਗ ਕੀਤੀ ਗਈ, ਇਨਾਂ ਵਿੱਚ ਕੋਈ ਲੱਛਣ ਨਹੀਂ ਪਾਏ ਗਏ। ਉਨਾਂ ਕਿਹਾ ਕਿ ਭਾਰਤ ਸਰਕਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਨਾਂ ਯਾਤਰੀਆਂ ਦੇ ਪਤੇ ਅਤੇ ਵੇਰਵੇ ਪੂਰੇ ਨਹੀਂ ਸਨ, ਇਸ ਲਈ ਇਨਾਂ ਯਾਤਰੀਆਂ ਨੂੰ ਨਿਗਰਾਨੀ ਅਧੀਨ ਰੱਖਣ ਲਈ ਉਕਤ ਵਿਅਕਤੀਆਂ ਦੀ ਜਾਣਕਾਰੀ ਨੂੰ ਜ਼ਿਲਾ ਪ੍ਰਸ਼ਾਸਨ ਨਾਲ ਸਾਂਝਾ ਕੀਤਾ ਗਿਆ।ਇਹਨਾਂ ਵਿੱਚੋਂ ਕੋਈ ਵੀ ਵਿਅਕਤੀ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਨਹੀਂ ਹੈ।
ਉਨਾਂ ਕਿਹਾ ਕਿ ਭਾਰਤ ਸਰਕਾਰ ਨੇ ਸੂਬੇ ਨਾਲ 6850 ਯਾਤਰੀਆਂ ਦੀ ਸੂਚੀ ਸਾਂਝੀ ਕੀਤੀ ਹੈ।ਇਨਾਂ ਸਾਰੇ ਯਾਤਰੀਆਂ ਦੀ ਦਿੱਲੀ ਅਤੇ ਵੱਖ-ਵੱਖ ਹਵਾਈ ਅੱਡਿਆਂ `ਤੇ ਸਕਰੀਨਿੰਗ ਕੀਤੀ ਗਈ ਅਤੇ ਇਨਾਂ ਵਿੱਚੋਂ ਕਿਸੇ ਨੂੰ ਕੋਈ ਵੀ ਲੱਛਣ ਨਹੀਂ ਹੈ।ਸੂਬੇ ਨੇ ਹੁਣ ਤੱਕ 6058 ਯਾਤਰੀਆਂ ਨਾਲ ਸੰਪਰਕ ਕੀਤਾ ਹੈ ਅਤੇ ਸਾਰੇ ਯਾਤਰੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।335 ਯਾਤਰੀਆਂ ਦੇ ਵੇਰਵੇ ਅਧੂਰੇ ਹਨ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਇਨਾਂ ਵਿਅਕਤੀਆਂ ਦੀਆਂ ਸੂਚੀਆਂ ਸਾਂਝੀਆਂ ਕੀਤੀਆਂ ਗਈਆਂ ਹਨ ਤਾਂ ਜੋ ਇਨਾਂ ਦੀ ਸਿਹਤ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ।ਇਹ ਕਹਿਣਾ ਪੂਰੀ ਤਰਾਂ ਗੈਰ ਜ਼ਿੰਮੇਵਾਰਾਨਾ ਅਤੇ ਗਲਤ ਹੈ ਕਿ ਇਹ ਕੋਵਿਡ -19 ਦੇ ਸ਼ੱਕੀ ਮਾਮਲੇ ਹਨ।
ਬੁਲਾਰੇ ਅਨੁਸਾਰ ਭਾਰਤ ਸਰਕਾਰ ਰੋਜ਼ਾਨਾ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੀਆਂ ਸੂਚੀਆਂ ਸੂਬੇ ਨਾਲ ਸਾਂਝਾ ਕਰ ਰਹੀ ਹੈ।ਇਨਾਂ ਯਾਤਰੀਆਂ ਦੀ ਦਿੱਲੀ ਜਾਂ ਹੋਰ ਹਵਾਈ ਅੱਡਿਆਂ ‘ਤੇੇ ਐਂਟਰੀ ਪੋਰਟ `ਤੇ ਜਾਂਚ ਕੀਤੀ ਜਾ ਰਹੀ ਹੇ। ਇਹਤਿਆਤ ਵਜੋਂ ਹਰੇਕ ਯਾਤਰੀ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਇਨਾਂ ਯਾਤਰੀਆਂ ਦੇ ਵਾਪਸ ਪਰਤਣ ਦੇ ਦਿਨ ਤੋਂ ਲੈ ਕੇ 14 ਦਿਨਾਂ ਦੀ ਨਿਗਰਾਨੀ ਵਾਲੇ ਸੰਵੇਦਨਸ਼ੀਲ ਸਮੇਂ ਤੱਕ ਹਰੇਕ ਯਾਤਰੀ ਦੀ ਸਿਹਤ `ਤੇ ਨਿਗਰਾਨੀ ਰੱਖ ਰਹੀ ਹੈ ਅਤੇ ਰੋਜ਼ਾਨਾ ਇਨਾਂ ਦੇ ਨਾਲ ਸੰਪਰਕ ਵਿੱਚ ਹੈ।
ਹੁਣ ਤੱਕ ਦੀ ਸਕਰੀਨਿੰਗ ਅਤੇ ਪ੍ਰਬੰਧਨ ਸਥਿਤੀ ਅਨੁਸਾਰ-
ਜਿੰਨੇ ਯਾਤਰੀਆਂ ਦੀ ਸੂਚੀ ਪ੍ਰਾਪਤ ਹੋਈ – 6850
ਜਿੰਨੇ ਵਿਅਕਤੀਆਂ ਨਾਲ ਸਿਹਤ ਵਿਭਾਗ ਦੁਆਰਾ ਸੰਪਰਕ ਕੀਤਾ ਗਿਆ- 6058
14 ਦਿਨਾਂ ਦੀ ਨਿਗਰਾਨੀ ਵਾਲਾ ਸੰਵੇਦਨਸ਼ੀਲ ਸਮਾਂ ਪੂਰਾ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ- 3754
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ- 96
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ- 1
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ- 95
ਰਿਪੋਰਟ ਦੀ ਉਡੀਕ ਹੈ- 0
ਪੰਜਾਬ ਵਿੱਚ ਦਾਖ਼ਲ ਮਰੀਜ਼ਾਂ ਦੀ ਗਿਣਤੀ- 10 (ਇੱਕ ਪਾਜ਼ੇਟਿਵ, 9 ਨੈਗੇਟਿਵ ਜਿਨਾਂ ਨੂੰ ਥੋੜੀ ਖਾਂਸੀ ਅਤੇ ਬੁਖਾਰ ਹੈ)
ਨਿਗਰਾਨੀ ਅਧੀਨ ਮਰੀਜ਼ਾਂ ਦੀ ਗਿਣਤੀ- 2215
ਹਸਪਤਾਲ ਵਿੱਚ ਨਿਗਰਾਨੀ ਅਧੀਨ – 10
ਘਰ ਵਿੱਚ ਨਿਗਰਾਨੀ ਅਧੀਨ – 2205
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media