Wednesday, August 12, 2026

“ਲੰਗਰ ਚਲੇ ਗੁਰ ਸਬਦਿ” ਸੰਸਥਾ ਵਲੋਂ ਪ੍ਰਭਾਵਸ਼ਾਲੀ ਧਾਰਮਿਕ ਸੈਮੀਨਾਰ ਦਾ ਆਯੋਜਨ

ਸਾਕਾ ਸ੍ਰੀ ਨਨਕਾਣਾ ਸਾਹਿਬ ਬਾਰੇ ਹੋਈਆਂ ਵਿਚਾਰਾਂ

ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ – ਸੰਧੂ) – ਸਾਕਾ ਸ੍ਰੀ ਨਨਕਾਣਾ ਸਾਹਿਬ ਨੂੰ ਸਮਰਪਿਤ “ਲੰਗਰ ਚਲੇ ਗੁਰ ਸਬਦਿ” ਸੰਸਥਾ ਅੰਮ੍ਰਿਤਸਰ ਵੱਲੋਂ ਪ੍ਰਭਾਵਸ਼ਾਲੀ PPNJ1603202006ਧਾਰਮਿਕ ਸੈਮੀਨਾਰ ਦੌਰਾਨ ਸੰਸਥਾ ਦੇ ਮੁਖ ਬੁਲਾਰੇ ਭਾਈ ਗੁਰਪ੍ਰੀਤ ਸਿੰਘ ਜੇਤੀਸ਼ਾਹ ਨੇ ਭਾਈ ਲਛਮਣ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹੀਦੀ ਸਬੰਧੀ ਵਿਸਥਾਰ ਨਾਲ ਚਾਨਣਾ ਪਾਉਂਦਿਆ ਦੱਸਿਆ ਕਿ ਕਿਸ ਤਰ੍ਹਾਂ ਭਾਈ ਲਛਮਣ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਗੁਰੂ ਘਰ ਨੂੰ ਲੈ ਕੇ ਅਰਦਾਸਾ ਸੋਧਿਆ ਤੇ ਫਿਰ ਆਪਣੀ ਕਹਿਣੀ ਨੂੰ ਕੱਥਨੀ ਦਾ ਰੂਪ ਦਿੱਤਾ।ਉਨ੍ਹਾਂ ਦੀ ਸ਼ਹੀਦੀ ਕਾਰਨ ਮਸੰਦਾ ਨੂੰ ਗੁਰਦੁਆਰਿਆਂ ਤੋਂ ਬਾਹਰ ਆਉਣ ਲਈ ਮਜ਼ਬੂਰ ਹੋਣਾ ਪਿਆ।ਭਾਈ ਦਿਲਬਾਗ ਸਿੰਘ ਧਾਰੀਵਾਲ ਨੇ ਕਿਹਾ ਕਿ ਅੱਜ ਵੀ ਗੁਰਦੁਆਰਿਆਂ ਚ ਕਈ ਮਨਮਤਿ ਹੋ ਰਹੀਆਂ ਹਨ।ਜਿਸ ਦੇ ਲਈ ਗੁਰਦਆਰਾ ਸੁਧਾਰ ਲਹਿਰ ਦੀ ਲੋੜ ਹੈ।
           ਸੰਸਥਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਵੀ ਕਿਹਾ ਕਿ ਸਾਡੇ ਵੱਡਿਆਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਆਜ਼ਾਦ ਮਾਹੌਲ ਦਾ ਅਨੰਦ ਮਾਣ ਰਹੇ ਹਾਂ, ਸਾਨੂੰ ਵੀ ਕਹਿਣੀ ਤੇ ਕਰਣੀ ਦੇ ਪੂਰੇ ਹੋਣਾ ਚਾਹੀਦਾ ਹੈ।ਸੈਮੀਨਾਰ ਵਿੱਚ ਭਾਈ ਸੁਖਦੀਪ ਸਿੰਘ ਚੀਚਾ, ਡਾ. ਜਸਮਿੰਦਰਜੀਤ ਸਿੰਘ ਹੁਸ਼ਿਆਰ ਨਗਰ, ਨਿਰਵੈਰ ਸਿੰਘ ਨੱਥੂਪੁਰਾ, ਭਾਈ ਸਿੰਘ ਬਹਿੜਵਾਲ ਨੇ ਵੀ ਆਪਣੇ ਵੱਡਮੁੱਲੇ ਵਿਚਾਰਾਂ ਦੀ ਸਾਂਝ ਪਾਈ।
ਇਸ ਮੌਕੇ ਨਿਸ਼ਾਨ ਸਿੰਘ ਮਾਲੂਵਾਲਾ, ਭਾਈ ਹਰਪ੍ਰੀਤ ਸਿੰਘ ਸੁਰਸਿੰਘ, ਭਾਈ ਰਣਜੋਧ ਸਿੰਘ ਸਮਰਾ, ਭਾਈ ਸਮਰਜੀਤ ਸਿੰਘ ਗੁਮਾਨਪੁਰਾ ਵੀ ਹਾਜ਼ਿਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …