Friday, June 12, 2026

ਕਰੋਨਾ ਵਾਇਰਸ – ਕੋਚਿੰਗ ਤੇ ਆਈਲੈਟਸ ਸੈਂਟਰ ਵੀ ਰਹਿਣਗੇ ਬੰਦ – ਡਿਪਟੀ ਕਮਿਸ਼ਨਰ

ਸਭਿਆਚਾਰਕ ਤੇ ਖੇਡ ਸਮਾਗਮ ਕਰਵਾਉਣ ‘ਤੇੇ ਵੀ ਰੋਕ

ਬਰਨਾਲਾ, 18 ਮਾਰਚ (ਪੰਜਾਬ ਪੋਸਟ – ਜਗਦੇਵ ਸਿੰਘ ਸੇਖੋਂ) – ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟ੍ਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਨੋਵਲ DC Tej Partap Phoolkaਕਰੋਨਾਵਾਇਰਸ (ਕੋਵਿਡ-19 ਤੋਂ ਬਚਾਅ ਦੇ ਮੱਦੇਨਜ਼ਰ ਅਤੇ ਜਨਤਕ ਹਿੱਤਾਂ ਨੂੰ ਦੇਖਦਿਆਂ ਸਾਰੇ ਵਿਦਿਅਕ ਅਦਾਰਿਆਂ ਤੋਂ ਇਲਾਵਾ ਆਈਲੈਟਸ ਸੈਂਟਰ ਤੇ ਕੋਚਿੰਗ ਸੈਂਟਰ ਬੰਦ 31 ਮਾਰਚ ਤੱਕ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ।ਇਹ ਸਾਰੇ ਅਦਾਰੇ ਸਿਰਫ ਪ੍ਰੀਖਿਆਵਾਂ ਦੀ ਸ਼ਰਤ ਵਿੱਚ ਹੀ ਖੋਲੇ ਜਾ ਸਕਦੇ ਹਨ।ਪਾਬੰਦੀ ਦੇ ਇਹ ਹੁਕਮ ‘ਦਿ ਐਪੀਡੈਮਿਕ ਡਿਜੀਜ਼ਜ਼ ਐਕਟ, 1897’ ਅਧੀਨ ਜਾਰੀ ਕੀਤੇ ਗਏ ਹਨ।
               ਜ਼ਿਲਾ ਮੈਜਿਸਟ੍ਰੇਟ ਨੇ ਆਪਣੇ ਹੁਕਮਾਂ ਵਿੱਚ ਆਖਿਆ ਕਿ ਅਜੇ ਕੋਈ ਵੀ ਸਮਾਜਿਕ, ਸਂਿਭਆਚਾਰਕ ਜਾਂ ਖੇਡ ਸਮਾਗਮ ਜਾਂ ਰਿਹਰਸਲਾਂ/ਟਰਾਇਲ ਆਦਿ ਨਾ ਕਰਵਾਏ ਜਾਣ ਤਾਂ ਜੋ ਕੋਈ ਵੀ ਵੱਡੀ ਇਕੱਤਰਤਾ ਨਾ ਹੋਵੇ। ਉਨਾਂ ਕਿਹਾ ਕਿ ਇਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਰਾਹੀਂ ਹੁਕਮ ਜਾਰੀ ਕਰ ਕੇ ਸਿਨੇਮਾ ਹਾਲ, ਜਿਮ, ਸਵਿਮਿੰਗ ਪੂਲ ਵੀ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਸਰਕਾਰ ਦੇ ਆਦੇਸ਼ਾਂ ਤਹਿਤ ਰੈਸਟੋਰੈਂਟਾਂ, ਹੋਟਲਾਂ, ਮੈਰਿਜ ਪੈਲੇਸਾਂ, ਕਲੱਬਾਂ ਆਦਿ ਵਿੱਚ 50 ਵਿਅਕਤੀਆਂ ਤੋਂ ਵੱਧ ਦਾ ਇਕੱਠ ਤੇ 31 ਮਾਰਚ ਤੱਕ ਕੋਈ ਵੀ ਖੇਡ ਸਮਾਗਮ ਨਾ ਕਰਵਾਏ ਜਾਣ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …