Saturday, May 2, 2026

ਦਲਿਤ ਵੈਲਫੇਅਰ ਸੰਗਠਨ ਦੀਆਂ ਜਿਲ੍ਹਾ ਕਮੇਟੀਆਂ ਮੁਕੰਮਲ – ਦਰਸ਼ਨ ਕਾਂਗੜਾ

ਅਜਿਹੇ ਸੰਗਠਨ ਦਲਿਤਾਂ ਲਈ ਵਰਦਾਨ – ਮੰਤਰੀ ਅਰੁਣਾ ਚੌਧਰੀ

ਸੰਗਰੂਰ, 18 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੀ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲੋਂ ਸਭ ਤੋਂ ਪਹਿਲਾਂ ਜਿਲ੍ਹਾ PPNJ1803202005ਕਮੇਟੀ ਬਨਾਉਣ ਵਾਲੇ ਹੁਸ਼ਿਆਰਪੁਰ ਦੇ ਜਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਰਪੰਚ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨ ਲਈ ਸੰਗਠਨ ਦੇ ਮੁੱਖ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਅਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਅਰੁਣਾ ਚੌਧਰੀ ਕੈਬਨਿਟ ਮੰਤਰੀ ਪੰਜਾਬ ਸ਼ਾਮਲ ਹੋਏ।ਜਿਲ੍ਹਾ ਪ੍ਰਧਾਨ ਦੇ ਨਾਲ ਦੁਆਬਾ ਜੋਨ ਇੰਚਾਰਜ਼ ਮੈਡਮ ਹਰਜਿੰਦਰ ਕੌਰ ਚੱਬੇਵਾਲ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਦਰਸ਼ਨ ਕਾਂਗੜਾ ਨੇ ਦੱਸਿਆ ਕਿ ਸੰਗਠਨ ਨੇ ਪੰਜਾਬ ਦੀਆਂ ਜਿਆਦਾਤਰ ਜਿਲ੍ਹਾ ਕਮੇਟੀਆਂ ਮੁਕੰਮਲ ਕਰ ਲਈਆਂ ਹਨ ਅਤੇ ਰਹਿੰਦੀਆਂ ਕਮੇਟੀਆਂ 31 ਮਾਰਚ ਤੋਂ ਪਹਿਲਾਂ ਮੁਕੰਮਲ ਕਰ ਕਰ ਲਈਆਂ ਜਾਣਗੀਆਂ।ਉਨਾ ਕਿਹਾ ਕਿ ਸੰਗਠਨ ਪਿਛਲੇ ਕਰੀਬ 20 ਸਾਲਾਂ ਤੋਂ ਦਲਿਤਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ ਅਤੇ 23 ਜਰੂਰਤਮੰਦ ਲੜਕੀਆਂ ਦੇ ਵਿਆਹ ਤੋਂ ਇਲਾਵਾ 256 ਮੁਫਤ ਮੈਡੀਕਲ ਕੈਂਪ, 65 ਖੂਨਦਾਨ ਕੈਂਪ, ਨਸ਼ਿਆਂ ਤੇ ਭਰੂਣ ਹੱਤਿਆ ਵਿਰੋਧੀ ਜਾਗਰੂਕਤਾ ਸੈਮੀਨਾਰ,ਖੇਡ ਟੂਰਨਾਮੈਂਟ ਅਤੇ ਕਈ ਆਰਥਿਕ ਤੌਰ ‘ਤੇ ਕਮਜ਼ੋਰ ਬੱਚਿਆਂ ਦੀ ਸਿਖਿਆ ‘ਚ ਮਦਦ ਤੇ ਅਨੇਕਾਂ ਲਾਚਾਰ ਲੋਕਾਂ ਦਾ ਇਲਾਜ ਵੀ ਕਰਵਾਇਆ ਗਿਆ ਹੈ।
             ਕੈਬਨਿਟ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੇ ਸੰਗਠਨ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਅਜਿਹੇ ਸੰਗਠਨ ਦਲਿਤਾਂ ਲਈ ਵਰਦਾਨ ਹਨ।ਜਿਸ ਲਈ ਸ਼੍ਰੀਮਤੀ ਪੂਨਮ ਕਾਂਗੜਾ ਅਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵਧਾਈ ਦੇ ਪਾਤਰ ਹਨ।ਉਨਾਂ ਪੰਜਾਬ ਸਰਕਾਰ ਵਲੋਂ ਸੰਗਠਨ ਨੂੰ ਵਿਸ਼ੇਸ਼ ਸਨਮਾਨ ਦਿਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲ ਕਰਨਗੇ।ਇਸ ਮੌਕੇ ਸੰਗਠਨ ਦੇ ਮਾਲਵਾ ਜੋਨ ਇੰਚਾਰਜ਼ ਰਾਮ ਕਿਸ਼ਨ ਬਠਿੰਡਾ ਸਣੇ ਸੰਗਠਨ ਦੀ ਸੂਬਾ ਕਮੇਟੀ ਮੈਂਬਰ ਅਤੇ ਜਿਲ੍ਹਾ ਪ੍ਰਧਾਨ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …