Sunday, September 20, 2026

ਕੋਰੋਨਾ ਕਾਰਣ ਜਿਲ੍ਹਾ ਅਦਾਲਤਾਂ ‘ਚ ਵੀ ਕਰੋਨਾ ਤੋਂ ਬਚਣ ਲਈ ਕੀਤੇ ਕਈ ਤਰਾਂ ਦੇ ਪ੍ਰਬੰਧ

ਜੱਜਾਂ ਨੂੰ ਜ਼ਮਾਨਤ, ਸਟੇਅ ਤੇ ਹੋਰ ਜ਼ਰੂਰੀ ਕੇਸਾਂ ਦੀ ਹੀ ਸੁਣਵਾਈ ਕਰਨ ਲਈ ਕਿਹਾ

ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੁਨੀਆਂ ਭਰ ਵਿਚ ਦਸਤਕ ਦੇ ਚੁੱਕੇ ਕੋਰੋਨਾ ਕੋਵਿਡ 19 ਤੋਂ ਬਚਣ ਅਤੇ ਆਮ ਲੋਕਾਂ ਨੂੰ ਬਚਾਉਣ ਲਈ PPNJ1903202004ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਈਆਂ ਹਦਾਇਤਾਂ ਉਤੇ ਅਮਲ ਕਰਦੇ ਹੋਏ ਜਿਲ੍ਹਾ ਅਦਾਲਤ ਵਿਚ ਵੀ ਕਈ ਤਰਾਂ ਦੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਅਦਾਲਤ ਵਿਚ ਘੱਟ-ਘੱਟ ਤੋਂ ਲੋਕਾਂ ਦੀ ਭੀੜ ਰਹੇ।ਪ੍ਰਾਪਤ ਜਾਣਕਾਰੀ ਅਨੁਸਾਰ ਜੱਜਾਂ ਨੂੰ ਜ਼ਮਾਨਤ, ਸਟੇਅ ਅਤੇ ਹੋਰ ਜ਼ਰੂਰੀ ਕੇਸਾਂ ਦੀ ਹੀ ਸੁਣਵਾਈ ਕਰਨ ਲਈ ਕਿਹਾ ਗਿਆ ਹੈ।ਇਸ ਤੋਂ ਇਲਾਵਾ ਅਦਾਲਤੀ ਕਮਰਿਆਂ ਵਿਚ ਭੀੜ ਨੂੰ ਘੱਟ ਕਰਨ ਲਈ ਜੱਜਾਂ ਨੂੰ ਕੇਸਾਂ ਦੀ ਸੁਣਵਾਈ ਹਮਦਰਦੀ ਨਾਲ ਕਰਨ ਲਈ ਵੀ ਹਦਾਇਤ ਕੀਤੀ ਗਈ ਹੈ।ਜੇਲ੍ਹ ਵਿਚੋਂ ਹਵਾਲਾਤੀਆਂ ਸਬੰਧੀ ਕੇਸਾਂ ਦੀ ਸੁਣਵਾਈ ਵੀਡੀਓ ਕਾਨਫਰੰਸ ਜ਼ਰੀਏ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ, ਤਾਂ ਜੋ ਮਨੁੱਖੀ ਸਬੰਧ ਘੱਟੋ ਤੋਂ ਘੱਟ ਕੀਤੇ ਜਾ ਸਕਣ।
             ਅਦਾਲਤੀ ਕੰਪਲੈਕਸ ਅਤੇ ਕਰਮਚਾਰੀਆਂ ਨੂੰ ਆਪਣੀ ਨਿੱਜੀ ਅਤੇ ਆਲੇ-ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ।ਕਰਮਚਾਰੀਆਂ ਨੂੰ ਸੈਨੇਟਾਈਜ਼ਰ, ਮਾਸਕ ਆਦਿ ਵੀ ਮੁਹੱਈਆ ਕਰਵਾਏ ਗਏ ਹਨ।ਲੋਕਾਂ, ਵਕੀਲਾਂ ਅਤੇ ਸਟਾਫ ਦੇ ਡਾਕਟਰੀ ਮੁਆਇਨੇ ਲਈ ਮੈਡੀਕਲ ਸਟਾਫ ਨੂੰ ਥਰਮਲ ਸਕੈਨਰ ਸਮੇਤ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਅਦਾਲਤ ਵਿਚ ਦਾਖਲੇ ਵੇਲੇ ਹਰੇਕ ਵਿਅਕਤੀ ਦੀ ਮੁੱਢਲੀ ਜਾਂਚ ਹੋ ਸਕੇ।ਜਿਲ੍ਹਾ ਸਿਹਤ ਅਫਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਅਦਾਲਤੀ ਕੰਪੈਲਕਸ ਰੋਜਾਨਾ ਸੈਨੇਟਾਈਜ਼ ਕੀਤਾ ਜਾਵੇ ਤਾਂ ਜੋ ਵਾਇਰਸ ਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ।ਲੋਕਾਂ ਦੀ ਆਮਦ ਨੂੰ ਘੱਟ ਕਰਨ ਲਈ ਸੈਸ਼ਨ ਡਵੀਜ਼ਨ ਵਿਚ ਅਧਿਕਾਰੀਆਂ ਦੀ ਡਿੳੂਟੀ ਵੀ ਰੋਟੇਸ਼ਨ ਮੁਤਾਬਿਕ ਕੀਤੀ ਗਈ ਹੈ ਤਾਂ ਜੋ ਇਕੇ ਵੇਲੇ ਘੱਟ ਤੋਂ ਘੱਟ ਅਦਾਲਤ ਵਿੱਚ ਪੁੱਜਣ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …