ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ ਬਿਊਰੋ) – ਸਥਾਨਕ ਥੋਕ ਸਬਜ਼ੀ ਮੰਡੀ ਬੰਦ ਹੋਣ ਦੀਆਂ ਅਫਵਾਹਾਂ ਦੇ ਚੱਲਦਿਆਂ
ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਵਿਖੇ ਆਲੂ ਪਿਆਜ਼ ਅਤੇ ਸਬਜੀਆਂ ਦੀਆਂ ਦੁਕਾਨਾਂ ‘ਤੇ ਸ਼ਾਮ ਸਮੇਂ ਲੋਕਾਂ ਦੀਆਂ ਭੀੜਾਂ ਲੱਗ ਗਈਆਂ ਅਤੇ ਘਬਾਰਾਏ ਹੋਏ ਲੋਕਾਂ ਨੇ ਲੋੜ ਤੋਂ ਵੱਧ ਆਲੂ ਪਿਆਜ਼ ਤੇ ਹੋਰ ਵਸਤਾਂ ਦੀ ਖਰੀਦ ਕੀਤੀ।ਕਰੋਨਾ ਵਾਇਰਸ ਦੀ ਘਬਰਾਹਟ ਦੌਰਾਨ 22 ਮਾਰਚ ਨੂੰ ਕਰਫਿਊ ਲੱਗਣ ਦੀਆਂ ਅਫਵਾਹਾਂ ਦਾ ਬਜ਼ਾਰ ਗਰਮ ਹੋਣ ਉਪਰੰਤ ਲੋਕ ਕਰਿਆਨੇ ਦੀਆਂ ਦੁਕਾਨਾਂ ‘ਤੇ ਰਾਸ਼ਨ ਦੀ ਖਰੀਦਦਾਰ ਕਰਨ ਲੱਗੇ।ਇਸ ਮੌਕੇ ਦੁਕਾਨਾਂ ‘ਤੇ ਵਧੀ ਹੋਈ ਭੀੜ ਦੇ ਚੱਲਦਿਆਂ ਕਈ ਦੁਕਾਨਦਾਰਾਂ ਨੂੰ ਮਜ਼ਬੂਰਨ ਦੁਕਾਨਾਂ ਦੇ ਸ਼ਟਰ ਬਹੇਠਾਂ ਸੁੱਟਣੇ ਪਏ।ਪੈਟਰੋਲ ਪੰਪਾਂ ‘ਤੇ ਵੀ ਵਾਹਣਾਂ ਦੀਆਂ ਭੀੜਾਂ ਨਜ਼ਰ ਆਈਆਂ। ਕਈ ਦੁਕਾਨਦਾਰਾਂ ਵਲੋਂ ਜਰੂਰੀ ਵਸਤਾਂ ਦੀਆਂ ਕੀਮਤਾਂ ਵੀ ਵਧਾ ਦਿਤੀਆਂ ਗਈਆਂ ।
ਵਰਨਣਯੋਗ ਹੈ ਕਿ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਘਬਰਾ ਕੇ ਖਰੀਦਦਾਰੀ ਨਾ ਕਰਨ ਦੀ ਅਪੀਲ ਕਰਦਿਆਂ ਹਰ ਵਸਤੂ ਦੀ ਸਪਲਾਈ ਆਮ ਵਾਂਗ ਜਾਰੀ ਰਹਿਣ ਦਾ ਯਕੀਨ ਦਿਵਾਇਆ ਗਿਆ ਹੈ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media