ਕੋਰੋਨਾ ਵਿਰੁੱਧ ਜੰਗ ਲਈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਈਆਂ
ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਵਿਰੁੱਧ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਨੂੰ ਸਮਾਜ ਦੇ ਜਾਗਰੂਕ ਵਰਗ ਨੇ ਨਾ ਕੇਵਲ
ਸਹਿਮਤੀ ਦੇ ਦਿੱਤੀ ਹੈ, ਬਲਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮੇਂ ਸਿਰ ਲਏ ਇਸ ਸਖਤ ਸਟੈਂਡ ਦੀ ਪ੍ਰਸੰਸਾ ਵੀ ਕੀਤੀ ਹੈ।ਕਰਫਿਊ ਦੇ ਦਿਨਾਂ ਵਿਚ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਹੋਏ ਲੋਕਾਂ, ਡਿਊਟੀ ਕਰ ਰਹੇ ਪੁਲਿਸ ਸਿਵਲ ਮੁਲਾਜ਼ਮਾਂ, ਪੱਤਰਕਾਰਾਂ ਅਤੇ ਹੋਰ ਲੋਕਾਂ ਨੂੰ ਬਾਜ਼ਾਰ ਵਿਚੋਂ ਚਾਹ ਤੱਕ ਵੀ ਨਹੀਂ ਮਿਲਦੀ।ਇਸੇ ਤਰਾਂ ਉਹ ਲੋਕ ਜੋ ਰੋਜ਼ਾਨਾ ਦਿਹਾੜੀ ਕਰਕੇ ਆਪਣਾ ਪੇਟ ਪਾਲਦੇ ਹਨ, ਉਨਾਂ ਨੂੰ ਵੀ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਹਾਲਤ ‘ਚ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਲਾਉਣ ਦੀ ਪਹਿਲ ਕੀਤੀ ਗਈ ਹੈ, ਉਥੇ ਇੰਨਾਂ ਵੱਲੋਂ ਡਿਊਟੀ ਕਰ ਰਹੇ ਪੱਤਰਕਾਰਾਂ, ਪੁਲਿਸ ਤੇ ਸਿਵਲ ਕਰਮਚਾਰੀਆਂ ਅਤੇ ਗਰੀਬ ਮਜ਼ਦੂਰਾਂ ਤੇ ਦਿਹਾੜੀਦਾਰ ਕਾਮਿਆਂ ਦੇ ਪਰਿਵਾਰਾਂ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।ਸੇਵਾਦਾਰ ਵਿਸ਼ੇਸ਼ ਗੱਡੀਆਂ ਵਿ ਚ ਲੰਗਰ ਤਿਆਰ ਕਰਕੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਹਵਾਈ ਅੱਡਾ ਰੋਡ, ਯੂਨੀਵਰਸਿਟੀ ਦੇ ਇਲਾਕੇ, ਪੁਤਲੀਘਰ, ਬਾਈਪਾਸ ਆਦਿ ਵਿੱਚ ਲੰਗਰ ਛਕਾਉਂਦੇ ਵੇਖੇ ਗਏ।
ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੀ ਆਪਣੇ ਪੱਧਰ ‘ਤੇ ਮੈਦਾਨ ਵਿੱਚ ਡਟੀਆਂ ਹਨ। ਇਨਾਂ ਵੱਲੋਂ ਪ੍ਰਸ਼ਾਸ਼ਨ ਕੋਲੋਂ ਕਰਫਿਊ ਪਾਸ ਲੈ ਕੇ ਸੁੱਕਾ ਰਾਸ਼ਨ ਲੋੜਵੰਦ ਲੋਕਾਂ ਦੇ ਘਰਾਂ ਵਿੱਚ ਪੁੱਜਦਾ ਕੀਤਾ ਜਾ ਰਿਹਾ ਹੈ।ਮਾਨਵ ਅਧਿਕਾਰ ਵੈਲਫੇਅਰ ਸੁਸਾਇਟੀ ਪੰਜਾਬ ਨੇ ਸ਼ਹਿਰ ਵਿਚ ਲੱਗੇ ਕਰਫਿਊ ਦੌਰਾਨ ਰਾਜੇਸ਼ ਗਾਂਧੀ ਜ਼ਿਲ੍ਹਾ ਚੇਅਰਮੈਨ ਇਨਵਾਇਰਮੈਨ ਅਤੇ ਸਾਹਿਲ ਕੁਮਾਰ, ਮੁਨੀਸ਼ ਕੁਮਾਰ, ਦੀਪਕ ਕੁਮਾਰ, ਸ਼ਿਵਮ ਕੁਮਾਰ, ਮੋਹਨ ਲਾਲ ਨੇ ਸੁਸਾਇਟੀ ਦੇ ਰਾਸ਼ਟਰੀ ਪ੍ਰਧਾਨ ਕਮਲ ਕਿਸ਼ੋਰ ਦੀ ਅਗਵਾਈ ‘ਚ ਹਾਲ ਗੇਟ, ਬਟਾਲਾ ਰੋਡ, ਲਾਰੰਸ ਰੋਡ, ਗਗਨ ਸਿਨੇਮਾ ਚੌਂਕ, ਰਾਮਬਾਗ, ਭੰਡਾਰੀ ਪੁੱਲ, ਫੋਰ ਐਸ ਚੌਂਕ, ਹੁਸੈਨਪੁਰਾ ਚੌਂਕ ਵਿਚ ਲੰਗਰ ਵੰਡਿਆ।ਕਮਲ ਕਿਸ਼ੋਰ, ਸੁਰਿੰਦਰ ਜਿੰਦਲ, ਅਸ਼ਵਨੀ ਸਿੰਘ ਪੱਪੂ ਅਤੇ ਪੁਲਿਸ ਅਧਿਕਾਰੀਆਂ ਨੇ ਅੰਮ੍ਰਿਤਸਰ ਵਿੱਚ ਫਸੇ 30 ਕੋਲਕਾਤਾ ਦੇ ਪਰਿਵਾਰਾਂ ਨੂੰ ਫਲ ਵੀ ਵੰਡੇੇ।
ਜੰਡਿਆਲਾ ਗੁਰੂ ਤੋਂ ਪ੍ਰੈਸ ਰਿਪੋਰਟਰਾਂ ਵੱਲੋਂ ਬਣਾਈ ਗਈ ਲੋਕ ਭਲਾਈ ਸੇਵਾ ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਜੋਸਨ ਨੇ ਵੀ ਦੱਸਿਆ ਕਿ ਸੁਸਇਟੀ ਵੱਲੋਂ ਸ਼ਹਿਰ ਦੇ ਲੋੜਵੰਦਾਂ ਲਈ ਰਾਸ਼ਨ ਦੇ ਪੈਕਟ ਤਿਆਰ ਕਰਵਾਏ ਜਾ ਰਹੇ ਹਨ।ਬੀਤੀ ਸ਼ਾਮ ਪੱਤਰਕਾਰ ਨੀਰਜ਼ ਸ਼ਰਮਾ ਨੇ ਵੀ ਲੋੜਵੰਦਾਂ ਤੱਕ ਰਾਸ਼ਨ ਪੁੱਜਦਾ ਕਰਨ ਲਈ ਆਪਣੇ ਆਪ ਨੂੰ ਵਲੰਟੀਅਰ ਦੇ ਤੌਰ ‘ਤੇ ਪੇਸ਼ ਕੀਤਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media