Tuesday, August 4, 2026

ਦੁਨੀਆਂ

ਦੁਨੀਆਂ ਲੱਗੇ ਖ਼ਾਰ ਜਿਹੀ
ਦੋ ਧਾਰੀ ਤਲਵਾਰ ਜਿਹੀ।

ਕਈ ਦਰਦ ਵੰਡਾ ਰਹੇ
ਕਿਤੇ ਮੱਚੀ ਹਾਹਾਕਾਰ ਜਿਹੀ।

ਆਪੋ-ਆਪਣੀ ਚਿੰਤਾ ਛੱਡ ਕੇ,
ਸਭ ਲਈ ਬਣੀਏ ਢਾਲ ਜਿਹੀ।

‘ਕੋਰੋਨਾ’ ਮੌਤ ਫਿਰੇ ਮੰਡਰਾਉਂਦੀ,
ਲੁੱਟ ਮਚਾਈ ਸ਼ਰਮਸਾਰ ਜਿਹੀ।

ਨੇਕੀ ਦੇ ਕੰਮ ਕਰ ਜਾ ਬੰਦਿਆ,
ਨਹੀਂ ਤੇ ਹੋ ਜਾਊ ਹਾਰ ਜਿਹੀ।

ਮਦਦ ਕਰਦਿਆਂ ਮਿਲਣ ਅਸੀਸਾਂ,
`ਸੁਖ` ਜ਼ਿੰਦਗੀ ਦਿਨ ਚਾਰ ਜਿਹੀ।

Sukhbir Khurmanian

 

 

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 9855512677

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …