ਸ਼ਹਿਰ ਵਿਚ ਫੜ੍ਹੀਆਂ ਲਗਾਉਣ ਲਈ ਮਾਰਕੀਟ ਕਮੇਟੀ ਦਫਤਰ ਤੋਂ ਮਿਲਦਾ ਹੈ ਪਰਮਿਟ
ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼ਹਿਰ ਵਾਸੀਆਂ ਨੂੰ ਘਰ-ਘਰ ਸਬਜੀਆਂ ਸਪਲਾਈ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਕਾਮਯਾਬ
ਹੋਣ ਲੱਗੀ ਹੈ ਅਤੇ ਇਸ ਲਈ ਵੱਡੀ ਸਬਜ਼ੀ ਮੰਡੀ ਵੱਲਾ ਵਿਚ ਜਿੱਥੇ ਸਬਜੀਆਂ ਦੀ ਸਪਲਾਈ ਸ਼ੁਰੂ ਹੋ ਗਈ ਹੈ, ਉਥੇ ਸ਼ਹਿਰ ਵਿਚ ਸਬਜੀਆਂ ਵੇਚਣ ਲਈ ਰੇਹੜੀਆਂ ਤੇ ਫੜ੍ਹੀਆਂ ਵਾਲੇ ਪਾਸ ਜਾਰੀ ਕਰਵਾ ਰਹੇ ਹਨ।ਇਹ ਜਾਣਕਾਰੀ ਦਿੰਦੇ ਮਾਰਕੀਟ ਕਮੇਟੀ ਦੇ ਸੈਕਟਰੀ ਅਮਰਦੀਪ ਕੌੜਾ ਨੇ ਦੱਸਿਆ ਕਿ ਮੰਡੀ ਵਿਚ ਜਿੱਥੇ ਵਪਾਰੀਆਂ ਤੇ ਕਿਸਾਨਾਂ ਨੂੰ ਮਾਸਕ ਦਿੱਤੇ ਜਾ ਰਹੇ ਹਨ, ਉਥੇ ਕਰੋਨਾ ਵਾਇਰਸ ਤੋਂ ਬਚਣ ਲਈ ਵਾਰ-ਵਾਰ ਹੱਥ ਧੋਣ ਦੀ ਹਦਾਇਤ ਸਪੀਕਰ ਉਤੇ ਕੀਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਕੱਲ੍ਹ ਤੱਕ ਸਬਜ਼ੀਆਂ ਦੀ ਸਪਲਾਈ ਆਮ ਵਾਂਗ ਹੋ ਜਾਵੇਗੀ, ਜਿਸ ਨਾਲ ਪਚੂਨ ਦੇ ਰੇਟ ਵੀ ਪਹਿਲਾਂ ਵਾਂਗ ਹੋ ਜਾਣਗੇ।ਕੌੜਾ ਨੇ ਸ਼ਹਿਰ ਵਿਚ ਸਬਜ਼ੀ ਦਾ ਕੰਮ ਕਰਨ ਵਾਲੇ ਰੇਹੜੀ ਤੇ ਫੜ੍ਹੀਆਂ ਵਾਲਿਆਂ ਨੂੰ ਸੱਦਾ ਦਿੰਦੇ ਕਿਹਾ ਕਿ ਉਹ ਘਰ-ਘਰ ਸਬਜ਼ੀ ਵੇਚਣ ਲਈ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਦਫਤਰ, ਜੋ ਕਿ ਗੁਰਵਾਲੀ ਗੇਟ ਵਿਖੇ ਸਥਿਤ ਹੈ, ਤੋਂ ਪਾਸ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਲਈ ਕਿਸੇ ਸਹਾਇਤਾ ਵਾਸਤੇ ਫੋਨ ਨੰਬਰ 95017-09426 ਅਤੇ 94637-27345 ਉਤੇ ਵੈਟਸਐਪ ਰਾਹੀਂ ਸੰਪਰਕ ਕਰ ਸਕਦੇ ਹਨ।
Punjab Post Daily Online Newspaper & Print Media