Wednesday, April 29, 2026

ਪਟਵਾਰੀ ਅਤੇ ਕਾਨੂੰਗੋ ਨੂੰ ਲਗਾਇਆ ਰਾਹਤ ਕੰਮਾਂ ਦਾ ਇੰਚਾਰਜ਼

ਨੰਬਰਦਾਰ, ਪੰਚਾਂ, ਸਰਪੰਚਾਂ, ਜੀ.ਓ.ਜੀ ਤੇ ਪਿੰਡਾਂ ਦੇ ਮੋਹਤਬਰਾਂ ਨਾਲ ਰੱਖਣਗੇ ਤਾਲਮੇਲ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਦੇ ਚੱਲਦੇ ਲਗਾਏ ਕਰਫਿਊ ਵਿਚ  ਆਮ ਲੋਕਾਂ ਦੀ ਸਾਰ ਲੈਣ ਲਈ ਡਿਪਟੀ ਕਮਿਸ਼ਨਰ Shivdular Singh DC 1ਸ਼ਿਵਦੁਲਾਰ ਸਿੰਘ ਢਿਲੋਂ ਨੇ ਜਿਲ੍ਹੇ ਵਿਚ ਪੈਂਦੀਆਂ ਸਾਰੀਆਂ ਸਬ ਡਵੀਜ਼ਨਾਂ, ਤਹਿਸੀਲਾਂ ਅਤੇ ਕਾਨੂੰਗੋ ਸਰਕਲ ਵਿਚ ਕਾਨੂੰਗੋ ਅਤੇ ਪਟਵਾਰੀਆਂ ਨੂੰ ਆਪਣੇ-ਆਪਣੇ ਇਲਾਕੇ ਵਿਚ ਲੋਕਾਂ ਦੀ ਸਾਰ ਲੈਣ ਦੀ ਜ਼ਿੰਮੇਵਾਰੀ ਦਿੱਤੀ ਹੈ।ਜਾਰੀ ਕੀਤੇ ਹੁਕਮਾਂ ਵਿਚ ਉਨਾਂ ਕਿਹਾ ਕਿ ਸਬੰਧਤ ਪਟਵਾਰੀ ਅਤੇ ਕਾਨੂੰਗੋ ਇਹ ਯਕੀਨੀ ਬਨਾਉਣਗੇ ਕਿ ਆਮ ਲੋਕਾਂ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਨਾ ਆਵੇ।ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਪਿੰਡ ਪੱਧਰ ‘ਤੇ ਨੰਬਰਦਾਰ, ਪੰਚਾਂ, ਸਰਪੰਚਾਂ, ਜੀ.ਓ.ਜੀ ਅਤੇ ਪਿੰਡਾਂ ਦੇ ਮੋਹਤਬਰਾਂ ਨਾਲ ਤਾਲਮੇਲ ਕਰ ਕੇ ਨਜਿੱਠਣਗੇ। ਇਸ ਤੋਂ ਇਲਾਵਾ ਜੇਕਰ ਜਿਲ੍ਹੇ ਪੱਧਰ ਤੋਂ ਸਹਾਇਤਾ ਦੀ ਲੋੜ ਮਹਿਸੂਸ ਹੋਵੇ ਤਾਂ ਐਸ.ਡੀ.ਐਮ ਰਾਹੀਂ ਜਿਲ੍ਹਾ ਕੰਟਰੋਲ ਰੂਮ ਨਾਲ ਰਾਬਤਾ ਕਰਨਗੇ।ਉਕਤ ਕਰਮਚਾਰੀ ਇਹ ਵੀ ਯਕੀਨੀ ਬਨਾਉਣਗੇ ਕਿ ਪਿੰਡਾਂ ਵਿਚ ਦੁੱਧ, ਸਬਜੀਆਂ, ਫਲ, ਰਾਸ਼ਨ ਅਤੇ ਦਵਾਈਆਂ ਆਦਿ ਦੀ ਸਪਲਾਈ ਨਿਰੰਤਰ ਹੋ ਰਹੀ ਹੈ।
                ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਉਕਤ ਕਰਮਚਾਰੀ ਪਿੰਡਾਂ ਵਿਚ ਗਰੀਬ ਲੋਕਾਂ ਦਾ ਖਾਸ ਖਿਆਲ ਰੱਖਣ ਕਿ ਉਹ ਭੁੱਖੇ ਨਾ ਸੌਣ ਅਤੇ ਉਨਾਂ ਨੂੰ ਰੋਟੀ ਮਿਲਦੀ ਹੈ।ਜੇਕਰ ਪਿੰਡ ਵਿਚ ਕੋਈ ਗੳੂਸ਼ਾਲਾ ਹੈ ਤਾਂ ਉਸ ਦਾ ਵੀ ਧਿਆਨ ਰੱਖਿਆ ਜਾਵੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …