Saturday, April 25, 2026

ਕੋਵਾ ਐਪ ਤੋਂ ਲਵੋ ਕਰਫਿਊ ਪਾਸ ਅਤੇ ਹੋ ਰਹੇ ਇਕੱਠਾਂ ਦੀ ਕਰੋ ਰਿਪੋਰਟ

ਕੁਆਰਨਟਾਇੰਨਡ ਟਰੈਕਿੰਗ ਅਤੇ ਹੋਰ ਕਈ ਪ੍ਰਕਾਰ ਦੀ ਜਾਣਕਾਰੀ ਵੀ ਮੌਜੂਦ

ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਦੇ ਲੋਕ ਹੁਣ ਕੋਵਾ ਐਪ ਰਾਹੀਂ ਐਮਰਜੈਂਸੀ ਵਾਸਤੇ ਆਪਣੇ ਕਰਫਿਊ ਪਾਸ ਲੈ ਸਕਦੇ ਹਨ, Cova Appਭਾਰੀ ਇਕੱਠਾਂ ਬਾਰੇ ਅਤੇ ਘਰਾਂ ਵਿੱਚ ਅਲੱਗ ਰਹਿ ਰਹੇ ਮਰੀਜਾਂ ਅਤੇ ਵਿਦੇਸਾਂ ਤੋਂ ਪਰਤੇ ਯਾਤਰੀਆਂ ਬਾਰੇ ਜਾਣ ਸਕਦੇ ਹਨ।ਇਸ ਤੋਂ ਇਲਾਵਾ ਲੋਕ ਜਲਦ ਹੀ ਇਸ ਕੋਵਾ ਐਪ ਰਾਹੀਂ ਕਰਿਆਨਾ ਦਾ ਸਮਾਨ ਅਤੇ ਹੋਰ ਜਰੂਰੀ ਚੀਜਾਂ ਲਈ ਆਰਡਰ ਕਰਨ ਦੇ ਨਾਲ ਨਾਲ ਡਾਕਟਰਾਂ ਨਾਲ ਸਲਾਹ ਮਸਵਰਾ ਵੀ ਕਰ ਸਕਣਗੇ। ਐਪ ਨੂੰ ਕੋਵਿਡ-19 ਮਹਾਂਮਾਰੀ ਬਾਰੇ ਅਧਿਕਾਰਤ ਜਾਣਕਾਰੀ ਦੇ ਪ੍ਰਸਾਰ ਲਈ ਇਸ ਮਹੀਨੇ ਦੇ ਅਰੰਭ ਵਿਚ ਹੀ ਲਾਂਚ ਕੀਤਾ ਗਿਆ ਹੈ।
            ਇਹ ਐਪ, ਪੰਜਾਬ ਸਰਕਾਰ ਵੱਲੋਂ ਆਪਣੀ ਨਵੀਨਤਾਕਾਰੀ ਡਿਜੀਟਲ ਪੰਜਾਬ ਟੀਮ ਦੇ ਨਾਲ ਲਾਂਚ ਕੀਤੀ ਗਈ ਹੈ ਜੋ ਐਂਡਰਾਇਡ ਪਲੇਅ ਸਟੋਰ ਅਤੇ ਆਈ ਓ ਐਸ ਐਪਸਟੋਰ ‘ਤੇ ਉਪਲਬਧ ਹੈ। ਇਹ ਐਪਲੀਕੇਸਨ ਅੰਗਰੇਜੀ, ਹਿੰਦੀ ਅਤੇ ਪੰਜਾਬੀ ਵਿਚ ਮੌਜੂਦ ਹੋਣ ਕਾਰਨ ਵਰਤੋਂ ਵਿਚ ਅਸਾਨ ਵੀ ਹੈ।
              ਐਪ ਵਿਚ ਕੋਵਿਡ -19 ਡੈਸਬੋਰਡ, ਸਰਕਾਰੀ ਨੋਟੀਫਿਕੇਸਨ, ਆਡੀਓ ਵੀਡੀਓ ਜਾਗਰੂਕਤਾ, ਵਿਦੇਸਾਂ ਤੋਂ ਪਰਤੇ ਯਾਤਰੀਆਂ ਦੀ ਭਾਲ, ਬੀ.ਓ.ਟੀ. ਰਾਹੀਂ ਗੱਲਬਾਤ ਕਰਨਾ, ਕਰਫਿਊ ਪਾਸ ਜਾਰੀ ਕਰਨਾ, ਸਮੂਹਕ ਇਕੱਠਾਂ ਦੀ ਰਿਪੋਰਟ ਕਰਨਾ, ਆਪਣੇ ਆਪ ਨੂੰ ਕੁਆਰਨਟਾਈਨ ਦੇ ਹੋਮ ਕੁਆਰੰਟੀਨ ਅਤੇ ਜੀਓ ਫੈਂਸਿੰਗ ਵਜੋਂ ਨਿਸਾਨਬੱਧ ਕਰਨਾ ਸ਼ਾਮਲ ਹੈ।ਕਰਫਿਊ ਲਈ ਮਨਜ਼ੂਰ ਅਰਜੀਆਂ ਕੋਲ ਰਜਿਸਟਰਡ ਫੋਨ ਨੰਬਰ ‘ਤੇ ਈ-ਪਾਸ ਭੇਜੇ ਜਾਣਗੇ।
                 ਇਸ ਤਰੀਕੇ ਨਾਲ ਘਰਾਂ ਦੇ ਵੱਖਰੇ ਰੱਖੇ ਵਿਅਕਤੀਆਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਜੇ ਕੋਈ ਵਿਅਕਤੀ ਬਿਨਾਂ ਕਿਸੇ ਦੀ ਆਗਿਆ ਦੇ ਆਪਣੇ ਘਰ ਤੋਂ ਬਾਹਰ ਜਾਂਦਾ ਹੈ ਤਾਂ ਡੈਸਬੋਰਡ ਜ਼ਿਲ੍ਹਾ ਪ੍ਰਸਾਸ਼ਨ ਨੂੰ ਇਸ ਸਬੰਧੀ ਸੂਚਿਤ ਕਰਦਾ ਹੈ।ਰਜਿਸਟਰਡ ਮਰੀਜ਼ਾਂ ਦੀ ਜਾਣਕਾਰੀ ਨੂੰ ਅਪਡੇਟ ਅਤੇ ਪ੍ਰਬੰਧਨ ਦੇ ਨਾਲ ਨਾਲ, ਰਿਪੋਰਟ ਕੀਤੇ ਸਮੂਹਾਂ ਦਾ ਪ੍ਰਬੰਧਨ ਅਤੇ ਕਾਰਵਾਈ ਵੀ ਇਸ ਐਪ ‘ਤੇ ਉਪਲਬਧ ਹਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …