ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਪੁਲਿਸ ਦੇ ਜਵਾਨ ਜਿੱਥੇ ਕਰਫਿਊ ਦੌਰਾਨ ਬਿਨਾਂ ਵਜ੍ਹਾ ਸੜਕਾਂ ਉਤੇ ਆਉਣ ਵਾਲੇ ਰੋਕਾਂ ਨੂੰ ਸਮਝਾ ਰਹੇ ਹਨ, ਉਥੇ ਆਪਣੀ ਡਿੳੂਟੀ ਦੌਰਾਨ ਲੋੜਵੰਦ ਲੋਕ ਜੋ ਦਿਹਾੜੀ ਕਰਕੇ ਆਪਣਾ ਘਰ ਚਲਾਉਂਦੇ ਸਨ, ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਉਨਾਂ ਦੇ ਘਰ-ਘਰ ਲੰਗਰ ਤੇ ਸੁੱਕਾ ਰਾਸ਼ਨ ਆਪਣੀ ਜੇਬ ਦੇ ਨਾਲ-ਨਾਲ ਸਮਾਜ ਸੇਵੀ ਸੱਜਣਾਂ ਦੀ
ਮਦਦ ਨਾਲ ਪਹੁੰਚਾ ਰਹੇ ਹਨ।ਇਸ ਤੋਂ ਇਲਾਵਾ ਕੋਵਿਡ -19 ਸੰਕਟ ਨਾਲ ਨਜਿੱਠਣ ਲਈ ਲਗਾਏ ਕਰਫਿਊ ਕਾਰਨ ਪੈਦਾ ਹੋਈ ਐਮਰਜੈਂਸੀ ਸਥਿਤੀ ਨਾਲ ਸਿੱਝਣ ਲਈ 112 ਹੈਲਪਲਾਈਨ ਨੰਬਰ ਚਲਾ ਰਹੇ ਹਨ, ਜਿੱਥੋਂ ਕੋਈ ਵੀ ਲੋੜਵੰਦ ਫੋਨ ਕਰਕੇ ਸਹਾਇਤਾ ਲੈ ਸਕਦਾ ਹੈ।
ਉਕਤ ਜਾਣਕਾਰੀ ਦਿੰਦੇ ਕਮਿਸ਼ਨਰ ਪੁਲਿਸ ਕਰਫਿਊ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਕਰਫਿੳੂ ਦੌਰਾਨ ਲੋਕਾਂ ਦੀ ਸਹੂਲਤ ਲਈ 112 ਹੈਲਪਲਾਈਨ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਇਸ ਨਾਲ 11 ਵਰਕ ਸਟੇਸਨਾਂ ਨੂੰ ਜੋੜ ਕੇ 112 ਕਾਲ ਸੈਂਟਰ ਦੀ ਸਮਰੱਥਾ ਵਧਾ ਕੇ 53 ਕਰ ਦਿੱਤੀ ਹੈ।ਉਨਾਂ ਦੱਸਿਆ ਕਿ ਉਕਤ ਹੈਲਪ ਲਾਇਨ 24 ਘੰਟੇ ਚਾਲੂ ਰੱਖਣ ਲਈ ਤਿੰਨ ਸਫਿਟਾਂ ਵਿੱਚ ਪੁਲਿਸ ਕਰਮਚਾਰੀਆਂ ਦੀ ਡਿੳੂਟੀ ਲਗਾਈ ਗਈ ਹੈ।
ਉਨਾਂ ਦੱਸਿਆ ਕਿ ਲੋਕ ਕਰਫਿਊ ਦੌਰਾਨ ਇਸ ਹੈਲਪ ਲਾਇਨ ਤੋਂ ਜਰੂਰੀ ਵਸਤਾਂ ਦੀ ਵਿਵਸਥਾ, ਐਮਰਜੈਂਸੀ ਡਾਕਟਰੀ ਸਥਿਤੀਆਂ ਅਤੇ ਕਰਫਿਊ ਨਾਲ ਜੁੜੇ ਮੁੱਦੇ, ਐਂਬੂਲੈਂਸ ਸੇਵਾ, ਸ਼ੱਕੀ ਵਿਅਕਤੀਆਂ ਆਦਿ ਬਾਰੇ ਇਸ ਦੀ ਵਰਤੋਂ ਕਰ ਰਹੇ ਹਨ।ਉਨਾਂ ਦੱਸਿਆ ਕਿ ਕਿਸੇ ਵੀ ਸਿਹਤ ਸੰਬੰਧੀ ਪ੍ਰਸਨ, ਐਂਬੂਲੈਂਸ ਆਦਿ ਲਈ ਜਿਲ੍ਹਾ ਕੰਟਰੋਲ ਰੂਮ 0183-2500398, 2500498 ਅਤੇ 2500598 ਜਾਂ 104/108 ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media