Wednesday, August 26, 2026

ਡਿਪਟੀ ਕਮਿਸ਼ਨਰ ਵੱਲੋ ਭੱਠੇ ਖੋਲਣ ਦੀਆਂ ਹਦਾਇਤਾਂ

ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਜਾਰੀ ਕਰਨਗੇ ਪਰਮਿਟ

ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਤੋਂ ਰਾਜ ਦੇ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਲਏ ਗਏ ਸਖਤ ਫੈਸਲੇ ਤੋਂ Shivdular Singh Dhillon DCਬਾਅਦ ਹਲਾਤ ਆਮ ਵਾਂਗ ਹੋਣ ਲੱਗੇ ਹਨ।ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਚੀਜ਼ਾਂ ਮੁਹੱਈਆ ਹੋਣ ਲੱਗੀਆਂ ਹਨ ਅਤੇ ਲੋੜ ਵੇਲੇ ਕਰਫਿੳੂ ਪਾਸ ਵੀ ਬਣ ਰਿਹਾ ਹੈ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇੱਟਾਂ ਦੇ ਭੱਠੇ ਖੋਲਣ ਦੀ ਹਦਾਇਤ ਕੀਤੀ ਹੈ।ਜਾਰੀ ਹੁਕਮਾਂ ਵਿਚ ਉਨਾਂ ਜਿਲ੍ਹਾ ਖੁਰਾਕ ਤੇ ਸਪਲਾਈ ਕੰਰਟੋਲਰ ਨੂੰ ਹਦਾਇਤ ਕੀਤੀ ਕਿ ਉਹ ਉਕਤ ਭੱਠੇ ਖੋਲਣ ਲਈ ਭੱਠਾ ਮਾਲਕਾਂ ਤੇ ਮਜ਼ਦੂਰਾਂ ਦੇ ਪਰਮਿਟ ਜਾਰੀ ਕਰਨ, ਤਾਂ ਜੋ ਉਹ ਆਪਣੇ ਘਰਾਂ ਵਿਚੋਂ ਨਿਕਲ ਕੇ ਕੰਮ ਉਤੇ ਜਾ ਸਕਣ।ਡੀ.ਸੀ ਢਿੱਲੋਂ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਆਮ ਲੋਕਾਂ ਵਿਚ ਪੈਦਾ ਹੁੰਦਾ ਸਰੀਰਕ ਸਬੰਧ ਤੋੜਨਾ ਹੈ, ਤਾਂ ਕਿ ਕੋਰੋਨਾ ਵਾਇਰਸ ਦਾ ਫੈਲਾਅ ਰੁਕੇ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …