ਸੰਗਰੂਰ/ ਲੌਂਗੋਵਾਲ, 30 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਜਗਤਜੀਤ ਐਗਰੀਕਲਚਰ ਇੰਡਸਟਰੀਜ਼ ਵਲੋਂ ਸਰਦਾਰ ਸੁਰਜੀਤ ਸਿੰਘ ਪੁੱਤਰ
ਆਤਮਾ ਸਿੰਘ ਬਾਕੀਪੁਰੀਆ ਦੇ ਉਧਮ ਸਦਕਾ ਰੱਤੋਕੇ ਦੇ ਲਗਭਗ 25 ਲੋੜਵੰਦ ਪਰਿਵਾਰਾਂ ਦੇ ਘਰ-ਘਰ ਜਾ ਕੇ ਰਾਸ਼ਨ ਵੰਡਿਆ ਗਿਆ।ਸਰਪੰਚ ਕੁਲਦੀਪ ਕੌਰ, ਗੋਲਡੀ, ਸਲਵਿੰਦਰ ਸਿੰਘ ਅਤੇ ਬਲਿਹਾਰ ਸਿੰਘ ਹਾਜ਼ਰ ਸਨ।ਰਾਸ਼ਨ ਵੰਡਣ ਸਮੇਂ ਸਾਰੇ ਪਰਿਵਾਰਾਂ ਨੂੰ ਇੱਕ ਜਗ੍ਹਾ ਇਕੱਠਾ ਕਰਨ ਦੀ ਬਜ਼ਾਏ ਓਹਨਾ ਦੇ ਘਰ ਤੱਕ ਪਹੁੰਚ ਕੀਤੀ ਗਈ ਅਤੇ ਸਰਕਾਰ ਵਲੋਂ ਕਰੋਨਾ ਵਾਈਰਸ ਸਬੰਧੀ ਦਿੱਤੀਆਂ ਚੇਤਾਵਨੀਆਂ ਦਾ ਧਿਆਨ ਰੱਖਿਆ ਗਿਆ।ਸਰਪੰਚ ਕੁਲਦੀਪ ਕੌਰ ਨੇ ਇਸ ਵੱਡੇ ਉਪਰਾਲੇ ਲਈ ਜਗਤਜੀਤ ਐਗਰੀਕਲਚਰ ਇੰਡਸਟਰੀਜ਼ ਦੇ ਮਾਲਕਾਂ ਅਤੇ ਸੁਰਜੀਤ ਸਿੰਘ ਰੱਤੋਕੇ ਦਾ ਧੰਨਵਾਦ ਕੀਤਾ।ਸੁਰਜੀਤ ਸਿੰਘ ਨੇ ਦੱਸਿਆ ਕਿ ਜਗਤਜੀਤ ਐਗਰੀਕਲਚਰ ਇੰਡਸਟਰੀਜ਼ ਬਾਕੀ ਪਿੰਡਾਂ ਵਿੱਚ ਵੀ ਔਖੇ ਸਮੇਂ ਲੋਕਾਂ ਦੇ ਨਾਲ ਖੜ੍ਹੀ ਹੈ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media