ਸੰਗਰੂਰ/ ਲੌਂਗੋਵਾਲ, 30 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਸੋਸ਼ਲ ਮੀਡੀਆ ‘ਤੇ ਕਰੋਨਾ ਵਾਇਰਸ ਸਬੰਧੀ ਝੂਠੀ ਅਫਵਾਹ ਫੈਲਾਉਣ ‘ਤੇ ਸਥਾਨਕ
ਪੁਲਿਸ ਨੇ ਇੱਕ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ਼ ਕਰਨ ਦਾ ਦਾਅਵਾ ਕੀਤਾ ਹੈ।ਐਸ.ਐਚ.ਓ ਬਲਵੰਤ ਸਿੰਘ ਨੇ ਦੱਸਿਆ ਕਿ ਵਟਸਐਪ ਤੇ ਇੱਕ ਆਡੀਓ ਕਲਿਪ ਅਤੇ ਪੰਜਾਬੀ ਭਾਸ਼ਾ ਵਿੱਚ ਟਾਇਪ ਕੀਤਾ ਹੋਇਆ ਇੱਕ ਮੈਸਿਜ ਵਾਇਰਲ ਹੋ ਰਿਹਾ ਸੀ ਕਿ ਬਲਦੇਵ ਸਿੰਘ ਵਾਸੀ ਨਵਾਂ ਸਹਿਰ ਜਿਸ ਦੀ ਪਿਛਲੇ ਦਿਨੀ ਕਰੋਨਾ ਵਾਇਰਸ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ, ਉਸ ਦੇ ਸੰਪਰਕ ਦੇ ਵਿਅਕਤੀ ਉਥੋਂ ਭੱਜ ਕੇ ਨੇੜਲੇ ਪਿੰਡ ਉਭਾਵਾਲ ਜਿਲ੍ਹਾ ਸੰਗਰੂਰ ਆਏ ਹਨ।ਜਿਸ ਕਾਰਨ ਸਾਰਾ ਪਿੰਡ ਸੀਲ ਹੋ ਗਿਆ ਹੈ ਅਤੇ ਸਾਰਾ ਪਿੰਡ ਖਤਰੇ ਵਿੱਚ ਹੈ, ਜਦੋ ਕਿ ਅਸਲੀਅਤ ਇਹ ਹੈ ਕਿ ਅੱਜ ਤੱਕ ਪਿੰਡ ਉਭਾਵਾਲ ਜਿਲ੍ਹਾ ਸੰਗਰੂਰ ਵਿੱਚ ਕਿਸੇ ਵੀ ਵਿਅਕਤੀ ਦੇ ਕਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਨਹੀਂ ਹੋਈ ਤੇ ਨਾ ਹੀ ਬਲਦੇਵ ਸਿੰਘ ਵਾਸੀ ਨਵਾ ਸ਼ਹਿਰ ਦੇ ਸੰਪਰਕ ਦੇ ਬੰਦੇ ਪਿੰਡ ਉਭਾਵਾਲ ਥਾਣਾ ਲੌਂਗੋਵਾਲ ਆਏ ਹਨ ਅਤੇ ਨਾ ਹੀ ਪਿੰਡ ਉਭਾਵਾਲ ਨੂੰ ਕਿਸੇ ਵੀ ਵਿਭਾਗ ਵਲੋਂ ਸੀਲ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਵਿੱਚ ਕੋਵਿਡ-19 (ਕਰੋਨਾ ਵਾਇਰਸ ) ਦੀ ਬਿਮਾਰੀ ਫੈਲੀ ਹੋਈ ਹੈ ਜਿਸ ਨੂੰ ਸਰਕਾਰ ਵਲੋ ਮਹਾਂਮਾਰੀ ਐਲਾਨ ਕੀਤਾ ਹੋਇਆ ਹੈ।
ਇਸ ਸਬੰਧੀ ਮਾਨਯੋਗ ਜਿਲ੍ਹਾ ਮੈਜਿਸਟਰੇਟ ਸੰਗਰੂਰ ਵਲੋਂ ਇਕ ਹੁਕਮ ਜਾਰੀ ਕੀਤਾ ਹੋਇਆ ਹੈ ਕਿ ਅਗਰ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ‘ਤੇ ਕੋਰੋਨਾ ਵਾਇਰਸ ਦੇ ਫੈਲਣ ਸਬੰਧੀ ਅਫਵਾਹਾਂ ਫੈਲਾਉਦਾ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਹੋਵੇਗੀ।ਇਸ ਦੇ ਚੱਲਦਿਆਂ ਥਾਣਾ ਲੌਂਗੋਵਾਲ ਦੀ ਪੁਲਿਸ ਨੇ ਪਿੰਡ ਉਭਾਵਾਲ ਵਿਖੇ ਕਰੋਨਾ ਵਾਇਰਸ ਸਬੰਧੀ ਝੀਠੀ ਅਫਵਾਹ ਫੈਲਾਉਣ ਦੇ ਮਾਮਲੇ ਵਿੱਚ ਜੱਗੀ ਸਿੰਘ ਵਾਸੀ ਨਾਗਰੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media