Saturday, June 27, 2026

ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਆਦਿ ਤੋਂ ਮਾਧੋਪੁਰ ਪਹੁੰਚੇ ਜੰਮੂ ਕਸ਼ਮੀਰ ਦੇ 600 ਦੇ ਕਰੀਬ ਪ੍ਰਵਾਸੀ ਮਜਦੂਰ

ਕਰਫਿਊ ਦੋਰਾਨ ਪਠਾਨਕੋਟ ਰਹਿਣਗੇ ਇਹ ਪ੍ਰਵਾਸੀ

ਪਠਾਨਕੋਟ, 31 ਮਾਰਚ (ਪੰਜਾਬ ਪੋਸਟ ਬਿਊਰੋ) – ਜੰਮੂ ਕਸ਼ਮੀਰ ਨਿਵਾਸੀ ਪ੍ਰਵਾਸੀ ਮਜ਼ਦੂਰ ਜੋ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਆਦਿ ‘ਚ ਕੰਮ ਕਰਦੇ PPNJ310320213ਹਨ, ਵਾਪਿਸ ਆਪਣੇ ਘਰਾਂ ਨੂੰ ਜਾਣ ਲਈ ਜਿਲ੍ਹਾ ਪਠਾਨਕੋਟ ਦੇ ਨਾਲ ਲੱਗਦੀ ਜੰਮੂ ਕਸ਼ਮੀਰ ਦੀ ਸਰਹੱਦ ‘ਤੇ ਭਾਰੀ ਸੰਖਿਆ ਵਿੱਚ ਪਹੁੰਚ ਰਹੇ ਹਨ। ਇਨ੍ਹਾਂ ਲੋਕਾਂ ਦੀ ਇੱਛਾ ਸੀ ਕਿ ਜੰਮੂ ਕਸਮੀਰ ਵਿੱਚ ਦਾਖਲ ਹੋਣ ਦਿੱਤਾ ਜਾਵੇ।ਪਰ ਕਰੋਨਾ ਵਾਇਰਸ ਦੇ ਕਾਰਨ ਜੰਮੂ ਕਸ਼ਮੀਰ ਸੂਬੇ ਵੱਲੋਂ ਅਪਣੀ ਸਰਹੱਦ ਸੀਲ ਕਰਨ ਕਰਕੇ ਇਨ੍ਹਾਂ ਪ੍ਰਵਾਸੀ ਮਜਦੂਰਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ।ਸੋਮਵਾਰ ਰਾਤ ਤੋਂ ਹੁਣ ਤੱਕ ਇਹ ਸੰਖਿਆ ਕਰੀਬ 600 ਤੱਕ ਪਹੁੰਚ ਗਈ ਹੈ ਜਿਲ੍ਹਾ ਪ੍ਰਸਾਸਨ ਵੱਲੋਂ ਇਨ੍ਹਾਂ ਪ੍ਰਵਾਸੀ ਮਜਦੂਰਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾ ਦੇ ਰਹਿਣ ਲਈ ਚਾਰ ਵੱਖ-ਵੱਖ ਸਥਾਨਾਂ ‘ਤੇ ਵਿਵਸਥਾ ਕੀਤੀ ਗਈ ਹੈ।ਜਿਥੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਭੋਜਨ ਅਤੇ ਸਿਹਤ ਸੁਵਿਧਾ ਦਿੱਤੀ ਜਾ ਰਹੀ ਹੈ।
ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਕਰੀਬ 600 ਪ੍ਰਵਾਸੀ ਮਜਦੂਰਾਂ ਨੂੰ ਪਠਾਨਕੋਟ ਦੇ ਏ.ਸੀ.ਪੀ ਰਿਜੋਰਟ ਮਾਧੋਪੁਰ, ਕੈਸਵ ਹਾਲ ਅਤੇ ਇਸਰੋ ਰਿਜ਼ੋਰਟ ਸੁਜਾਨਪੁਰ ਵਿਖੇ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਦੋਂ ਤੱਕ ਕਰਫਿਓ ਨਹੀਂ ਹਟਾਇਆ ਜਾਂਦਾ ਇਹ ਪ੍ਰਵਾਸੀ ਮਜ਼ਦੂਰ ਜਿਲ੍ਹਾ ਪਠਾਨਕੋਟ ਵਿੱਚ ਹੀ ਰਹਿਣਗੇ ਅਤੇ ਇਨ੍ਹਾਂ ਦੇ ਭੋਜਨ, ਰਹਿਣ ਦੀ ਅਤੇ ਸਿਹਤ ਸੁਵਿਧਾ ਦੀ ਵਿਵਸਥਾ ਜਿਲ੍ਹਾ ਪ੍ਰਸਾਸ਼ਸਨ ਵੱਲੋਂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੋਰ ਆਉਣ ਵਾਲੇ ਪ੍ਰਵਾਸੀ ਮਜਦੂਰਾਂ ਨੂੰ ਪਠਾਨਕੋਟ ਅੰਮ੍ਰਿਤਸਰ ਰੋਡ ਸਥਿਤ ਸਰਨਾ ਵਿਖੇ ਉਧੇ ਰਿਜੋਰਟ ਅਤੇ ਪੂਜਾ ਰਿਜੋਰਟ ਵਿਖੇ ਰੱਖਿਆ ਜਾਵੇਗਾ।ਇਹ ਕਾਰਜ਼ ਅਭਿਜੀਤ ਕਪਲਿਸ਼ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਨਿਗਰਾਨੀ ਵਿੱਚ ਕੀਤਾ ਜਾ ਰਿਹਾ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …