ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ੍ਰੀ ਅਵਾਰਡੀ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ
ਬਿਮਾਰੀ ਨਾਲ ਅੱਜ ਸਵੇਰੇ 4.30 ਵਜੇ ਮੌਤ ਹੋ ਗਈ ਹੈ।ਕੋਰੋਨਾ ਵਾਇਰਸ ਦੇ ਲੱਛਣਾਂ ਨੂੰ ਦੇਖਦਿਆਂ ਭਾਈ ਨਿਰਮਲ ਸਿੰਘ ਖਾਲਸਾ ਦੋ ਦਿਨ ਪਹਿਲਾਂ ਗੁਰੂ ਨਾਨਕ ਹਸਪਤਾਲ ਦਾਖਲ ਹੋਏ ਸਨ ਅਤੇ ਕੋਰੋਨਾ ਟੈਸਟ ਪਾਜ਼ਟਿਵ ਆਉਣ ‘ਤੇ ਸਥਾਨਕ ਗੁਰੂ ਨਾਨਕ ਹਸਪਤਾਲ ਦੀ ਆਈਸੋਲੇਸ਼ਨ ਵਾਰਡ ‘ਚ ਉਨਾਂ ਦਾ ਇਲਾਜ਼ ਚੱਲ ਰਿਹਾ ਸੀ।ਸਥਾਨਕ ਸੁਲਤਾਨਵਿੰਡ ਰੋਡ ਸਥਿਤ ਸ਼ਹੀਦ ਊਧਮ ਸਿੰਘ ਨਗਰ ਵਾਸੀ ਭਾਈ ਨਿਰਮਲ ਸਿੰਘ ਖਾਲਸਾ ਇੰਗਲੈਂਡ ਗਏ ਸਨ ਅਤੇ ਹਾਲ ਹੀ ਵਿੱਚ ਅਮਰੀਕਾ ਤੋਂ ਦੋ ਪਰਿਵਾਰਕ ਮੈਂਬਰਾਂ ਸਮੇਤ ਅੰਮ੍ਰਿਤਸਰ ਪਰਤੇ ਸਨ।ਇਥੇ ਆ ਕੇ ਇਕਾਂਤਵਾਸ ਦੀ ਸਲਾਹ ਦੇ ਬਾਵਜ਼ੂਦ ਉਹ ਲੋਕਾਂ ਨੂੰ ਮਿਲਦੇ ਰਹੇ।ਉਹ ਚੰਡੀਗੜ੍ਹ ਕੀਰਤਨ ਕਰਨ ਵੀ ਗਏ ਸਨ।ਇਸੇ ਦੌਰਾਨ ਕੋਰੋਨਾ ਪਾਜ਼ਟਿਵ ਆਉਣ ‘ਤੇ ਸਿਹਤ ਵਿਭਾਗ ਵਲੋਂ ਸਾਰੇ ਇਲਾਕੇ ਨੂੰ ਸੀਲ ਕਰ ਕੇ ਸੈਨੀਟਾਈਜ਼ ਕੀਤਾ ਗਿਆ ਹੈ।ਉਨਾਂ ਦੇ ਡਰਾਇਵਰ, ਸੇਵਾਦਾਰ ਤੇ ਘਰ ਵਿੱਚ ਰਹਿੰਦੇ 5 ਪਰਿਵਾਰਕ ਮੈਂਬਰਾਂ ਸਮੇਤ 7 ਵਿਅਕਤੀਆਂ ਨੂੰ ਹਸਪਤਾਲ ਵਿਖੇ ਇਕਾਂਤਵਾਸ ‘ਚ ਭੇਜਿਆ ਜਾ ਚੁੱਕਾ ਹੈ।ਸਿਹਤ ਵਿਭਾਗ ਵਲੋਂ ਉਨਾਂ ਦੇ ਸੰਪਰਕ ਵਿੱਚ ਆਉਣ ਵਾਲ਼ਿਆਂ ਦੀ ਸੂਚੀ ਬਣਾਈ ਜਾ ਰਹੀ ਹੈ ਤਾਂ ਜੋ ਉਨਾਂ ਦੀ ਜਾਂਚ ਕੀਤੀ ਜਾ ਸਕੇ।
ਇਸੇ ਦੌਰਾਨ ਭਾਈ ਨਿਰਮਲ ਸਿੰਘ ਖਾਲਸਾ ਦੇ ਚਲਾਣੇ ਨਾਲ ਗੁਰੂ ਨਗਰੀ ‘ਚ ਸੋਗ ਹੈ ਤੇ ਪੰਥਕ ਸ਼ਖਸ਼ੀਅਤਾਂ ਵਲੋਂ ਦੁੱਖ ਪ੍ਰਗਟਾਇਆ ਜਾ ਰਿਹਾ ਹੈ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media