ਭੀਖੀ, 2 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਦੁਨੀਆਂ ਅੰਦਰ ਫੈਲੀ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਸੂਬੇ ‘ਚ 14 ਅਪਰੈਲ ਤੱਕ ਮੁਕੰਮਲ ਕਰਫਿਊ
ਲਗਾ ਦਿੱਤਾ ਗਿਆ ਹੈ।ਜਿਸ ਦੇ ਚੱਲਦਿਆਂ ਸਥਾਨਕ ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਰੋਜ਼ਾਨਾ ਜ਼ਰੂਰਤਮੰਦ ਲੋਕਾਂ ਦੇ ਲਈ ਲੰਗਰ ਤਿਆਰ ਕਰਕੇ ਵੰਡ ਰਿਹਾ ਹੈ।ਮੰਡਲ ਪ੍ਰਧਾਨ ਪ੍ਰਸ਼ੋਤਮ ਬਿੱਲੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਸੈਂਕੜੇ ਲੋਕਾਂ ਦੇ ਲਈ ਭੋਜਨ ਤਿਆਰ ਕਰ ਕੇ ਆਪਣੇ ਸਾਧਨਾਂ ਰਾਹੀਂ ਵੱਖ ਵੱਖ ਥਾਵਾਂ ‘ਤੇ ਜਰੂਰਤਮੰਦ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ।ਮਾਸਕ ਅਤੇ ਸੈਨੇਟਾਈਜ਼ਰ ਤੋਂ ਇਲਾਵਾ ਹੋਰ ਜ਼ਰੂਰਤ ਦੀਆਂ ਚੀਜ਼ਾਂ ਵੀ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ।ਇਸ ਮੌਕੇ ਉਨ੍ਹਾਂ ਨਾਲ ਮੰਡਲ ਦੇ ਸਕੱਤਰ ਨਰੇਸ਼ ਨਾਟੀ, ਖਜਾਨਚੀ ਮੱਖਣ ਮੱਤੀ, ਸਰਪ੍ਰਸਤ ਗੁਰਜੀਤ ਸਿੰਘ, ਵਿਪਨ ਲੱਕੀ, ਰਾਕੇਸ਼ ਸਿੰਗਲਾ, ਬਲਰਾਮ ਮਿੱਤਲ, ਓਮ ਪ੍ਰਕਾਸ਼ ਕਾਲੂ, ਸ਼ੰਭੂ ਰਾਮ ਗਰਗ, ਅਮਨਦੀਪ ਸ਼ਾਰਦਾ, ਬਬਲੂ ਅਤਲਾ, ਬੱਗਾ ਢੋਲੀ, ਚਿੰਕੂ, ਜੋਨੀ ਗੋਇਲ, ਐਡਵੋਕੇਟ ਮੰਗਤ ਰਾਮ ਖੀਵਾ ਅਤੇ ਗੋਵਿੰਦਾ ਹਲਵਾਈ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media