Monday, September 21, 2026

ਕਰਫਿਊ ਦੌਰਾਨ ਰਾਤ ਸਿਹਤ ਐਮਰਜੈਂਸੀ ਸਮੇਂ ਸਰਪੰਚ ਜਾਰੀ ਕਰ ਸਕਣਗੇ ਕਰਫਿਊ ਪਾਸ – ਡੀ.ਸੀ

ਭੀਖੀ, 2 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਸਰਕਾਰ ਨੇ ਸੂਬੇ ਵਿਚ ਕਰਫਿਊ ਦੇ ਚੱਲਦਿਆਂ, ਪੇਂਡੂ ਖੇਤਰਾਂ ਵਿੱਚ ਰਾਹਤ ਕਾਰਜ਼ਾਂ ‘ਚ ਤੇਜ਼ੀ PPNJ0204202004ਲਿਆਉਣ ਲਈ ਸਰਪੰਚਾਂ ਨੂੰ ਐਮਰਜੈਂਸੀ ਹਾਲਤ ਵਿੱਚ ਰਾਤ ਵੇਲੇ (ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ) ਲੋਕਾਂ ਦੇ ਕਰਫਿਊ ਪਾਸ ਜਾਰੀ ਕਰਨ ਲਈ ਅਧਿਕਾਰਤ ਕੀਤਾ ਹੈ। ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਤੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕਰਫਿਊ ਪਾਸ ਲਈ ਵਿਅਕਤੀ ਨੂੰ ਆਪਣੇ ਨਾਲ ਫੋਟੋ ਸ਼ਨਾਖ਼ਤੀ ਕਾਰਡ ਜਾਂ ਆਧਾਰ ਕਾਰਡ ਨਾਲ ਰੱਖਣਾ ਹੋਵੇਗਾ।ਮਰੀਜ਼ ਦੇ ਨਾਲ ਇੱਕ ਹੋਰ ਸਾਥੀ ਵੀ ਜਾ ਸਕੇਗਾ।ਇਹ ਪਾਸ ਉਸੇ ਰਾਤ ਮਨਜ਼ੂਰ ਹੋਵੇਗਾ। ਕਿਸੇ ਵੀ ਤਰਾਂ ਪਾਸ ਦੀ ਦੁਰਵਰਤੋਂ ਕਰਨ ‘ਤੇ ਸਬੰਧਤ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …