Saturday, August 15, 2026

ਭਾਈ ਨਿਰਮਲ ਸਿੰਘ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਕਰਮਚਾਰੀਆਂ ਨੂੰ ਦਿੱਤੇ ਸਰਟੀਫਿਕੇਟ

ਏ.ਸੀ.ਆਰ ਵਿੱਚ ਦਰਜ਼ ਹੋਵੇਗਾ ਬਤੌਰ ਕਰਮਚਾਰੀ ਕੀਤਾ ਕੰਮ

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਥ ਪ੍ਰਸਿਧ ਕੀਰਤਨੀਏ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਪਦਮ ਸ੍ਰੀ ਭਾਈ ਨਿਰਮਲ ਸਿੰਘ Bhai Nirmal S Khalsaਜਿੰਨਾ ਦਾ ਅੰਤਿਮ ਸੰਸਕਾਰ ਕੱਲ ਪਿੰਡ ਵੇਰਕਾ ਦੀ ਸ਼ਾਮਲਾਟ ਜ਼ਮੀਨ ਵਿਚ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤਾ ਗਿਆ ਸੀ, ਦੀਆਂ ਅੰਤਿਮ ਰਸਮਾਂ ਵਿਚ ਬਿਨਾਂ-ਕਿਸੇ ਦਬਾਅ ਵਿੱਚ ਆਪਣੀ ਡਿਊਟੀ ਲਈ ਗਏ ਸਿਹਤ ਵਿਭਾਗ ਦੇ 6 ਕਰਮਚਾਰੀਆਂ ਨੂੰ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਨੇ ਸਰਟੀਫਿਕੇਟ ਜਾਰੀ ਕੀਤੇ ਹਨ।ਐਸ.ਡੀ.ਐਮ ਵਿਕਾਸ ਹੀਰਾ, ਜੋ ਕਿ ਕੱਲ੍ਹ ਇਨਾਂ ਅੰਤਿਮ ਰਸਮਾਂ ਵਿਚ ਦੇਰ ਰਾਤ ਤੱਕ ਸ਼ਾਮਿਲ ਰਹੇ, ਨੇ ਦੱਸਿਆ ਕਿ ਇਕ ਪਾਸੇ ਤਾਂ ਵੇਰਕਾ ਦੇ ਕੁੱਝ ਉਹ ਲੋਕ ਸਨ, ਜੋ ਬਿਨਾਂ ਕਿਸੇ ਵਿਗਿਆਨਕ ਅਧਾਰ ‘ਤੇ ਇਹ ਕਹਿ ਕੇ ਸਸਕਾਰ ਨੂੰ ਮਨ੍ਹਾ ਕਰ ਰਹੇ ਸਨ, ਕਿ ਜੇਕਰ ਉਨਾਂ ਦੇ ਪਿੰਡ ਨੇੜੇ ਸਮਸ਼ਾਨਘਾਟ ਵਿੱਚ ਕੋਵਿਡ 19 ਤੋਂ ਪੀੜਤ ਰਹੇ ਭਾਈ ਨਿਰਮਲ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ ਤਾਂ ਇਸ ਨਾਲ ਸਾਡੇ ਇਲਾਕੇ ਵਿਚ ਵਾਇਰਸ ਫੈਲ ਜਾਵੇਗਾ, ਜਦਕਿ ਦੂਜੇ ਪਾਸੇ ਇਨਾਂ ਕਰਮਚਾਰੀਆਂ ਨੇ ਆਪ ਭਾਈ ਸਾਹਿਬ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ।
            ਹੀਰਾ ਨੇ ਕਿਹਾ ਕਿ ਸਾਨੂੰ ਆਪਣੇ ਕਰਮਚਾਰੀਆਂ ਉਤੇ ਮਾਣ ਹੈ, ਜੋ ਕਿ ਦਿਨ-ਰਾਤ ਮਰੀਜ਼ਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ।ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੀਆਂ ਹਦਾਇਤਾਂ ‘ਤੇ ਇੰਨਾ ਦਾ ਇਹ ਨੇਕ ਕੰਮ ਇੰਨਾਂ ਦੀ ਸਾਲਨਾ ਰਿਪੋਰਟ (ਏ.ਸੀ.ਆਰ) ਵਿੱਚ ਵੀ ਦਰਜ਼ ਕੀਤਾ ਜਾਵੇਗਾ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …