ਸੈਲਫ ਹੈਲਪ ਗਰੁਪ ਅਤੇ ਵਿਲੇਜ਼ ਫਾਰੈਸਟ ਕਮੇਟੀ ਕੱਪੜੇ ਦੇ 10000 ਮਾਸਕ ਜਿਲਾ ਪ੍ਰਸਾਸ਼ਨ ਨੂੰ ਸੱਸਤੇ ਭਾਅ ਦੇਣਗੇ
ਚੰਡੀਗੜ, 5 ਅਪਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ 19 ਦੇ ਪੈਦਾ ਹੋਏ ਹਾਲਾਤਾਂ ਅਤੇ ਕਰਫਿਊ ਦੌਰਾਨ ਵਣ ਮੰਡਲ ਪਠਾਨਕੋਟ ਵਿਸ਼ੇਸ਼ ਯਤਨ ਕਰ ਰਿਹਾ ਹੈ।
ਵਣ ਮੰਡਲ ਦੇ ਅਧਿਕਾਰੀ/ਕਰਮਚਾਰੀ ਜਿੱਥੇ ਸਮਾਜਿਕ ਵਿੱਥ ਨਿਯਮ ਨੂੰ ਅਪਣਾਉਂਦਿਆਂ ਲੋਕਾਂ ਨੂੰ ਜਰੂਰੀ ਸੇਵਾਵਾਂ ਮੁਹੱਈਆ ਕਰਵਾਉਣ `ਚ ਲੱਗੇ ਹਨ, ਉਥੇ ਹੀ ਸਮਾਜ ਸੇਵੀ ਸੰਸਥਾਵਾਂ ਨਾਲ ਨਿੱਜੀ ਪੱਧਰ `ਤੇ ਰਾਬਤਾ ਕਰਕੇ ਕਰੋਨਾ ਦੀ ਆਫ਼ਤ ਦੇ ਇਸ ਦੌਰ `ਚ ਮਨੁੱਖਤਾ ਦੀ ਭਲਾਈ `ਚ ਆਪਣਾ ਯੋਗਦਾਨ ਪਾ ਰਹੇ ਹਨ।
ਕੋਵਿਡ-19 ਦੇ ਪੈਦਾ ਹੋਏ ਹਾਲਾਤਾਂ ਨੂੰ ਵੇਖਦਿਆਂ ਵਣ ਮੰਡਲ ਅਫਸਰ, ਪਠਾਨਕੋਟ ਡਾ. ਸੰਜੀਵ ਕੁਮਾਰ ਤਿਵਾੜੀ ਨੇ ਡਿਪਟੀ ਕਮਿਸ਼ਨਰ, ਪਠਾਨਕੋਟ ਨੂੰ ਬਲਾਕ ਧਾਰ ਕਲਾਂ ਦੀ ਬਤੌਰ ਨੋਡਲ ਅਫਸਰ ਜਿੰਮੇਵਾਰੀ ਦੇਣ ਦੀ ਖੁਦ ਬੇਨਤੀ ਕੀਤੀ ਸੀ।ਤਿਵਾੜੀ ਨੇ ਬਲਾਕ ਧਾਰ ਕਲਾਂ ਦੇ ਪਿੰਡਾਂ `ਚ ਜਰੂਰੀ ਸੇਵਾਵਾਂ ਨੂੰ ਲੋਕਾਂ ਦੇ ਘਰ ਤੱਕ ਪਹੁੰਚਾਉਣ ਲਈ ਇੱਕ ਮਾਡਲ ਤਿਆਰ ਕੀਤਾ, ਜਿਸ ਤਹਿਤ ਕਰਿਆਨੇ ਵਾਲੇ, ਦੁੱਧ ਵਾਲੇ, ਦਵਾਈਆਂ ਵਾਲੇ, ਸਬਜੀਆਂ ਵਾਲੇ ਆਦਿ ਦੀ ਲੋਕਲ ਪੱਧਰ `ਤੇ ਪਹਿਚਾਣ ਕੀਤੀ।ਜਰੂਰੀ ਵਸਤਾਂ ਨੂੰ ਲੋਕਾਂ ਤੱਕ ਪਹੁੰਚਾਉਣ `ਚ ਮਦਦ ਕਰਨ ਲਈ ਲਈ ਹਰੇਕ ਪਿੰਡ ਦੇ ਘੱਟੋ-ਘੱਟ 2 ਵਾਲੰਟੀਅਰਾਂ ਨੂੰ ਤਿਆਰ ਕੀਤਾ, ਜੋਕਿ ਮੰਗ ਅਨੁਸਾਰ ਜ਼ਰੂਰੀ ਵਸਤਾਂ ਘਰ-ਘਰ ਪਹੁੰਚਾਉਣ `ਚ ਮਦਦ ਕਰਦੇ ਹਨ।ਇਸ ਮਾਡਲ ਦੇ ਚੰਗੇ ਨਤੀਜਿਆਂ ਨੂੰ ਵੇਖਦਿਆਂ ਤਿਵਾੜੀ ਨੇ ਇਸੱਨੂੰ ਪੂਰੇ ਜਿਲ੍ਹੇ ਵਿੱਚ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਜਾਣੂ ਕਰਵਾਇਆ ਹੈ।
ਜੰਗਲਾਤ ਵਿਭਾਗ ਦੀਆਂ ਗੱਡੀਆਂ ਅਤੇ ਵਿਭਾਗੀ ਸਟਾਫ ਦੀ ਮਦਦ ਨਾਲ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਰਾਹੀਂ ਬਲਾਕ ਧਾਰ ਕਲਾਂ ਵਿੱਚ ਗਰੀਬਾਂ ਅਤੇ ਲੋੜਵੰਦ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸੇ ਦੌਰਾਨ ਵਣ ਮੰਡਲ, ਪਠਾਨਕੋਟ ਨੇ ਸੈਲਫ ਹੈਲਪ ਗਰੁੱਪ ਅਤੇ ਵਿਲੇਜ ਫਾਰੈਸਟ ਕਮੇਟੀ ਰਾਹੀਂ ਕੱਪੜੇ ਦੇ ਮਾਸਕ ਤਿਆਰ ਕਰਕੇ ਜਿਲ੍ਹਾ ਪ੍ਰਸ਼ਾਸਨ ਨੂੰ ਬਿਲਕੁੱਲ ਸਸਤੇ ਭਾਅ ਮੁਹੱਈਆ ਕਰਵਾਉਣ ਲਈ 10 ਹਜ਼ਾਰ ਮਾਸਕਾਂ ਦਾ ਆਡਰ ਪ੍ਰਾਪਤ ਕੀਤਾ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media