Wednesday, August 12, 2026

ਪਠਾਨਕੋਟ ਦੇ ਸੁਜਾਨਪੁਰ ਦੀ 75 ਸਾਲਾ ਮਹਿਲਾ ਰਾਜ ਰਾਣੀ ਦਾ ਕਰੋਨਾ ਟੈਸਟ ਪਾਜ਼ਟਿਵ

ਪਠਾਨਕੋਟ, 6 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਦੀ ਰਹਿਣ ਵਾਲੀ 75 ਸਾਲ ਦੀ ਮਹਿਲਾ ਰਾਜ ਰਾਣੀ ਦਾ ਕਰੋਨਾ ਟੈਸਟ Gurpreet Khehra DCਪਾਜਟਿਵ ਹੈ।ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਮੁਹੱਲਾ ਸੇਖਾ ਸੁਜਾਨਪੁਰ ਜਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਰਾਜ ਰਾਣੀ ਕਰੀਬ 1 ਅਪ੍ਰੈਲ ਨੂੰ ਛਾਤੀ ‘ਚ ਦਰਦ ਹੋਣ ਕਰ ਕੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਆਈ ਸੀ, ਉਹ ਸ਼ੂਗਰ ਦੀ ਮਰੀਜ਼ ਵੀ ਹੈ।ਸਿਵਲ ਸਰਜਨ ਅਨੁਸਾਰ ਰਾਜ ਰਾਣੀ ਦੀ ਸਿਹਤ ਜਿਆਦਾ ਖਰਾਬ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ।
        ਉਨ੍ਹਾਂ ਦੱਸਿਆ ਕਿ ਰਾਜ ਰਾਣੀ ਦੇ ਪਰਿਵਾਰ ਵਿੱਚ ਕਰੀਬ 9 ਮੈਂਬਰ ਹਨ ਅਤੇ ਸਾਂਝੇ ਰਹਿੰਦੇ ਸਨ। ਜਿਲ੍ਹਾ ਪ੍ਰਸਾਸਨ ਵੱਲੋਂ ਏ.ਡੀ.ਸੀ (ਜ), ਡੀ.ਐਸ.ਪੀ ਅਤੇ ਐਸ.ਐਮ.ਓ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰੇਗੀ ਕਿ ਇਹ ਪਰਿਵਾਰ ਕਿੰਨ੍ਹਾਂ ਕਿੰਨ੍ਹਾਂ ਦੇ ਸੰਪਰਕ ਵਿੱਚ ਆਇਆ ਅਤੇ ਕਿਸ ਕਿਸ ਨੂੰ ਮਿਲਿਆ ਹੈ।ਉਨ੍ਹਾਂ ਦੱਸਿਆ ਕਿ ਸਾਰੇ ਪਰਿਵਾਰ ਨੂੰ ਆਈਸੋਲੇਸ਼ਨ ਲਈ ਸ਼ਿਫਟ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਨੂੰ ਦੇਖਦਿਆਂ ਸੁਜਾਨਪੁਰ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਅਤੇ ਕਰਫਿਓ ਦੋਰਾਨ ਮਿਲਦੀਆਂ ਢਿੱਲਾਂ ਬੰਦ ਦਿੱਤੀਆਂ ਗਈਆਂ ਸਨ।ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾਵੇਗਾ ਅਤੇ ਇੱਕ ਸਥਾਨ ਤੋਂ ਹੀ ਲਾਂਘਾ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਪਠਾਨਕੋਟ ਦਾ ਪਹਿਲਾ ਕੇਸ ਹੈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਸੁਚੇਤ ਰਹਿਣ ਦੀ ਲੋੜ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …