Thursday, September 24, 2026

ਕਰਫਿਊ ਦੋਰਾਨ ਆਂਡੇ ਅਤੇ ਚਿਕਨ ਮੀਟ ਦੀ ਦਿੱਤੀ ਜਾ ਰਹੀ ਡੋਰ ਟੂ ਡੋਰ ਸਪਲਾਈ

ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲੀਆਂ – ਡਾ. ਕਲਭੁਸਣ ਸ਼ਰਮਾ

ਪਠਾਨਕੋਟ, 6 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਰਫਿਊ ਦੌਰਾਨ ਦੁੱਧ ਲੋਕਾਂ ਦੀ ਅਹਿਮ ਲੋੜ ਹੈ, ਇਸ ਤੋਂ ਇਲਾਵਾ ਮੀਟ ਅਤੇ ਅੰਡੇ ਵੀ ਲੋਕਾਂ ਦੇ ਭੋਜਨ ਦਾ ਜਰੂਰੀ KulbhusHan Sharma Pktਹਿੱਸਾ ਹਨ, ਜਿਸ ਨੂੰ ਦੇਖਦਿਆਂ ਲੋਕਾਂ ਦੀ ਸਹੂਲਤ ਅਤੇ ਪਸ਼ੂ ਪਾਲਕਾਂ ਦੀ ਮਦਦ ਲਈ ਜਿਲੇ ਦੇ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲੀਆਂ ਰੱਖੀਆਂ ਗਈਆਂ ਹਨ।ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਕਲਭੂਸ਼ਣ ਸ਼ਰਮਾ ਨੇ ਦੱਸਿਆ ਕਿ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਜਿਲੇ ਦਾ ਇਕ ਪੋਲੀ ਕਲੀਨਿਕ, 28 ਸਿਵਲ ਪਸ਼ੂ ਹਸਪਤਾਲ ਤੇ 22 ਪਸੂ ਡਿਸਪੈਂਸਰੀਆਂ ਕੰਮ ਕਰ ਰਹੀਆਂ ਹਨ।
             ਇਸ ਤੋਂ ਇਲਾਵਾ ਵੈਟਰਨਰੀ ਨੂੰ ਜਰੂਰੀ ਸੇਵਾਵਾਂ ਵਿੱਚ ਹੋਣ ਕਾਰਨ ਸ਼ਹਿਰ ਵਿਚ ਤੂੜੀ, ਹਰਾ ਚਾਰਾ, ਫੀਡ ਆਦਿ ਦੀ ਸਪਲਾਈ ਲਈ ਕੰਮ ਕਰਨ ਵਾਲੇ ਕਾਰੋਬਾਰੀ ਅਦਾਰਿਆਂ ਨੂੰ ਕਰਫਿਊ ਪਾਸ ਵੀ ਜਾਰੀ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਘਰੇਲੂ ਪਸ਼ੂ ਪਾਲਕਾ ਦੇ ਪਸ਼ੂਆਂ ਲਈ ਬਨਾਉਟੀ ਗਰਭਦਾਨ ਦੀਆਂ ਸੇਵਾਵਾਂ ਵੀ ਵਿਭਾਗ ਵਲੋਂ ਨਿਰੰਤਰ ਜਾਰੀ ਹਨ।ਵਿਭਾਗ ਵਲੋਂ ਗਊਸ਼ਾਲਾ ਦੇ ਕਾਮਿਆਂ ਅਤੇ ਉਨਾਂ ਦੇ ਪ੍ਰਬੰਧਕਾਂ ਨੂੰ ਗਊਸ਼ਾਲਾ ਦੀ ਸਾਂਭ-ਸੰਭਾਲ ਲਈ ਕਰਫਿਊ ਪਾਸ ਵੀ ਜਾਰੀ ਕੀਤੇ ਜਾ ਚੁੱਕੇ ਹਨ।ਆਂਡੇ ਅਤੇ ਚਿਕਣ ਮੀਟ ਦੀ ਡੋਰ ਟੂ ਡੋਰ ਸਪਲਾਈ ਲਈ 32 ਵਿਅਕਤੀਆਂ ਨੂੰ ਪਾਸ ਜਾਰੀ ਕੀਤੇ ਜਾਂਦੇ ਹਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …