Thursday, September 24, 2026

ਰਾਈਸ ਸ਼ੈਲਰ ਪਹਿਲਾਂ ਵਾਂਗ ਖੁੱਲ੍ਹੇ ਰੱਖਣ ਦੇ ਆਦੇਸ਼

ਕਪੂਰਥਲਾ, 6 ਅਪ੍ਰੈਲ (ਪੰਜਾਬ ਪੋਸਟ ਬਿਉਰੋ) – ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਵੱਲੋਂ ਜ਼ਿਲ੍ਹੇ Deepti Uppal Dcਵਿੱਚ ਲੱਗੇ ਕਰਫਿੳੂ ਦੌਰਾਨ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਦਿੱਤੀਆਂ ਗਈਆਂ ਛੋਟਾਂ ਦੀ ਲਗਾਤਾਰਤਾ ਵਿਚ ਹੁਕਮ ਜਾਰੀ ਕਰਦਿਆਂ ਰਾਈਸ ਸ਼ੈਲਰ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਰਾਈਸ ਸ਼ੈਲਰ ਪਹਿਲਾਂ ਵਾਂਗ ਖੁੱਲ੍ਹੇ ਰੱਖਣਗੇ। ਕਰਫਿੳੂ ਦੌਰਾਨ ਰਾਈਸ ਸ਼ੈਲਰ ’ਤੇ ਆਉਣ-ਜਾਣ ਲਈ ਹਰੇਕ ਰਾਈਸ ਸ਼ੈਲਰ ਮਾਲਕ ਆਪਣਾ ਅਤੇ ਆਪਣੇ ਮੁਨਸ਼ੀ ਦਾ ਮੂਵਮੈਂਟ ਜਾਂ ਕਰਫਿੳੂ ਪਾਸ ਆਨਲਾਈਨ ਲਿੰਕ <https://epasscovid19.pais.net.in/> ਤੋਂ ਬਣਵਾ ਸਕਦੇ ਹਨ। ਰਾਈਸ ਸ਼ੈਲਰ ਦੀ ਲੇਬਰ ਸ਼ੈਲਰ ਵਿਚ ਹੀ ਰਹੇਗੀ ਅਤੇ ਰਾਈਸ ਸ਼ੈਲਰ ਦੇ ਮਾਲਕ ਦੀ ਇਹ ਜਿੰਮੇਵਾਰੀ ਹੋਵੇਗੀ ਕਿ ਲੇਬਰ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕਰੇ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …