ਕਪੂਰਥਲਾ, 6 ਅਪ੍ਰੈਲ (ਪੰਜਾਬ ਪੋਸਟ ਬਿਉਰੋ) – ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਵੱਲੋਂ ਜ਼ਿਲ੍ਹੇ
ਵਿੱਚ ਲਗਾਏ ਕਰਫਿੳੂ ਦੌਰਾਨ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਦਿੱਤੀਆਂ ਗਈਆਂ ਛੋਟਾਂ ਤਹਿਤ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਮੈਡੀਕਲ ਲੈਬਾਰਟਰੀਆਂ ਰੋਜ਼ਾਨਾ ਸਵੇਰੇ 5 ਤੋਂ ਸਵੇਰੇ 8 ਵਜੇ (3 ਘੰਟੇ) ਤੱਕ ਖੁੱਲ੍ਹੇ ਰੱਖਣ ਦੀ ਆਗਿਆ ਦਿੱਤੀ ਹੈ।ਲੈਬਾਰਟਰੀ ਮਾਲਕ ਕਰੋਨਾ ਵਾਇਰਸ ਮਹਾਂਮਾਰੀ ਦੀ ਰੋਕਥਾਮ ਲਈ ਭਾਰਤ ਸਰਕਾਰ/ਪੰਜਾਬ ਸਰਕਾਰ/ਵੱਖ-ਵੱਖ ਸਿਹਤ ਅਥਾਰਟੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਕੋਵਿਡ-19 ਦੀ ਰੋਕਥਾਮ ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਦੀ ਪਾਲਣਾ ਕੀਤੇ ਜਾਣ ਨੂੰ ਯਕੀਨੀ ਬਣਾਉਣਗੇ।ਲੈਬਾਰਟਰੀ ਮਾਲਕ ਆਪਣੀ ਲੈਬਾਰਟਰੀ ਨੂੰ ਸਾਫ਼-ਸੁਥਰਾ ਰੱਖਣਗੇ, ਲੈਬਾਰਟਰੀ ਮਾਲਕ ਅਤੇ ਲੈਬਾਰਟਰੀ ਸਟਾਫ ਨੂੰ ਫੇਸ ਮਾਸਕ, ਹੱਥ ਦਸਤਾਨੇ ਪਹਿਨਣੇ ਜ਼ਰੂਰੀ ਹੋਣਗੇ ਅਤੇ ਸਮੇਂ-ਸਮੇਂ ’ਤੇ ਲੈਬਾਰਟਰੀ ਨੂੰ ਸੈਨੀਟਾਈਜ਼ ਕਰਨਗੇ।ਲੈਬਾਰਟਰੀ ਵਿਚ ਆਉਣ ਵਾਲੇ ਗਾਹਕ ਨੂੰ ਲੈਬਾਰਟਰੀ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਸ ਦੇ ਹੱਥ ਨੂੰ ਹੈਂਡ ਸੈਨੀਟਾਈਜ਼ਰ ਨਾਲ ਸੈਨੀਟਾਈਜ਼ ਕਰਨਗੇ।ਸਮਾਜਿਕ ਦੂਰੀ (ਘੱਟੋ-ਘੱਟ 2 ਮੀਟਰ) ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ ਅਤੇ ਲੈਬਾਰਟਰੀ ਦੇ ਅੰਦਰ ਤੇ ਬਾਹਰ ਲਾਈਨ ਲਗਾਉਣ ਲਈ 2 ਮੀਟਰ ਦੇ ਫ਼ਾਸਲੇ ਨਾਲ ਘੇਰਾ ਲਗਾਉਣ ਨੂੰ ਯਕੀਨੀ ਬਣਾਉਣਗੇ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media