Sunday, April 12, 2026

ਪਿੰਡ ਬਿਸ਼ਨਗੜ੍ਹ ਨੂੰ ਸੈਨਟਾਈਜ਼ ਕੀਤਾ ਗਿਆ, ਨੌਜੁਆਨਾਂ ਲਾਏ ਸਖਤ ਨਾਕੇੇ

ਸੰਦੌੜ੍ਹ, 6 ਅਪਰੈਲ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਪਿੰਡ ਬਿਸ਼ਨਗੜ੍ਹ ਦੀ ਪੰਚਾਇਤ ਵੱਲੋਂ ਸਰਪੰਚ PPNJ0604202004ਅਮਰਜੀਤ ਕੌਰ ਦੀ ਅਗਵਾਈ ਹੇਠ ਸਾਰੇੇ ਪਿੰਡ ਵਿੱਚ ਸੈਨਾਟਾਈਜ਼ਰ ਦਾ ਛਿੜਕਾਅ ਕੀਤਾ ਗਿਆ।ਪਿੰਡ ਦੇ ਮੋਹਤਵਰ ਜਗਤਾਰ ਸਿੰਘ ਨੇ ਕਿਹਾ ਕਿ ਪਿੰਡ ਦੇੇ ਨਿਵਾਸੀ ਏਕੇ ਦਾ ਸਬੂਤ ਦੇ ਰਹੇ ਹਨ ਅਤੇ ਪ੍ਰਸਾਸ਼ਨ ਦੇ ਨਿਰਦੇਸ਼ਾਂ ਹੇਠ ਪਿੰਡ ਵਿੱਚ ਦਾਖਲ ਹੋਣ ਵਾਲੇੇ ਰਾਹਾਂ ‘ਤੇ ਨੌਜੁਆਨਾਂ ਵੱਲੋਂ ਨਾਕੇ ਲਾਏ ਗਏ ਹਨ।ਇਸੇ ਦੌਰਾਨ ਸਰਪੰਚ ਅਮਰਜੀਤ ਕੌਰ, ਮੋਹਤਬਰ ਜਗਤਾਰ ਸਿੰਘ, ਨਾਕੇ ਦੇ ਪ੍ਰਧਾਨ ਜਿੰਦਰ ਸਿੰਘ, ਸਿਕੰਦਰ ਸਿੰਘ, ਮਹਿਕਦੀਪ ਸਿੰਘ, ਰਫੀ ਮਹੁੰਮਦ, ਉਂਕਾਰ ਸਿੰਘ, ਸਾਹਿਬਜੋਤ ਸਿੰਘ, ਲਖਵਿੰਦਰ ਸਿੰਘ ਲੱਖੀ, ਹੈਪੀ ਬਿਸਨਗੜ੍ਹ, ਹਰਪਾਲ ਸਿੰਘ ਪਾਲਾ ਮੈਂਬਰ, ਹਰਪ੍ਰੀਤ ਸਿੰਘ ਟੈਟੀ, ਪਿੰਦਰ ਗਿੱਲ, ਸਿਮਰਜੀਤ ਸਿੰਘ ਸਿਮੂ, ਦਵਿੰਦਰ ਕਦੂ, ਪਰਮਜੀਤ ਸਿੰਘ ਖਾਲਸਾ, ਬਲਵੰਤ ਸਿੰਘ, ਸਤਵੰਤ ਸਿੰਘ, ਜੁਝਾਰ ਸਿੰਘ, ਮੁਨੂ, ਗੋਪੀ ਅਸਰਫ, ਪਵੀ ਪ੍ਰਧਾਨ ਨੇ ਲੋਕਾਂ ਨੂੰ ਘਰਾਂ ਵਿੱਚ ਰਹਿ ਕੇ ਕੋਰੋਨਾ ਨੂੰ ਹਰਾਉਣ ਦੀ ਅਪੀਲ ਕੀਤੀ ਹੈ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …