Thursday, June 11, 2026

ਖੇਡ ਮੈਦਾਨ ਵਿਰਾਨ, ਸਮਾਜ ‘ਚ ਜੁੱਟੇ ਕੋਚ ਤੇ ਖਿਡਾਰੀ

ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ – ਸੰਧੂ) – ਕੋਰੋਨਾ ਵਾਇਰਸ ਦੇ ਚੱਲਦਿਆਂ ਜਿਥੇ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵਲੋਂ ਕਿਸੇ ਵੀ ਕਿਸਮ ਦੀਆਂ ਖੇਡ GNDU Groundਗਤੀਵਿਧੀਆ ਅਤੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ‘ਤੇ ਅਗਲੇ ਹੁਕਮਾਂ ਤੱ ਪਾਬੰਦੀ ਲਗਾ ਦਿੱਤੀ ਹੈ, ਉਥੇ ਗੁਰੂ ਨਾਨਕ ਦੇਵ ਯੂਨਿਵਰਸੀਟੀ ਸਮੇਤ ਸ਼ਹਿਰ ਦੇ ਸਰਕਾਰੀ ਤੇ ਗੈਰ ਸਰਕਾਰੀ ਖੇਡ ਮੈਦਾਨਾਂ ਵਿੱਚ ਰੌਣਕ ਕਦੋਂ ਵਾਪਿਸ ਪਰਤੇਗੀ ਇਹ ਕੋਈ ਨਹੀ ਜਾਣਦਾ।ਪਰ ਇਕ ਗੱਲ ਸਾਫ ਤੇ ਸਪੱਸ਼ਟ ਹੈ ਕਿ ਖੇਡ ਖੇਤਰ ਨਾਲ ਜੁੱੜੀਆਂ ਸ਼ਖਸ਼ੀਅਤਾਂ ਖਿਡਾਰੀਆਂ, ਕੌਚਾਂ ਤੇ ਖੇਡ ਪ੍ਰਮੋਟਰਾਂ ਵਲੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਸਿੱਧੇ ਤੇ ਅਸਿੱਧੇ ਰੂਪ ਵਿੱਚ ਮਦਦ ਕੀਤੀ ਜਾ ਰਹੀ ਹੈ।ਯੰਗ ਸਟਾਰ ਸਪੋਰਟਸ ਕਲੱਬ ਦੇ ਸਰਕਦਾ ਆਗੂ ਤੇ ਖੋ-ਖੋ ਫੈਡਰੇਸ਼ਨ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਨੇ ਦੱਸਿਆ ਕਿ ਇਸ ਸਮੇਂ ਬੇਸ਼ਕ ਉਨ੍ਹਾਂ ਦੀ ਕੋਰੋਨਾ ਵਾਇਰਸ ਕਾਰਨ ਖੇਡ ਖੇਤਰ ਤੋਂ ਦੂਰੀ ਬਣੀ ਹੋਈ ਹੈ, ਪਰ ਉਹ ਆਪਣੇ ਰਿਹਾਇਸ਼ੀ ਇਲਾਕਿਆਂ ਮਕਬੂਲਪੁਰਾ ਤੇ ਨਜ਼ਦੀਕੀ ਅਬਾਦੀਆ ਦੇ ਵਿਚ ਰਹਿਣ ਵਾਲੇ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਰੋਜ਼ਾਨਾ ਕਿਸੇ ਨਾ ਕਿਸੇ ਰੂਪ ਵਿਚ ਰਾਸ਼ਨ ਤੇ ਰਾਹਤ ਸਮੱਗਰੀ ਪਹੁੰਚਾ ਰਹੇ ਹਨ।ਇਸੇ ਦੋਰਾਨ ਬੋਧੀਜੀਤ ਤੇ ਕੁੰਗਫੂ ਵੁਸ਼ੂ ਫੈਡਰੇਸ਼ਨ ਆੱਫ ਇੰਡੀਆ ਦੇ ਸੰਸਥਾਪਕ ਤੇ ਅੰਤਰਰਾਸ਼ਟਰੀ ਕੋਚ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਵੀ ਆਪਣੇ ਸਾਥੀਆ ਸਮੇਤ ਰੋਜਾਨਾ ਕਿਸੇ ਨਾ ਕਿਸੇ ਸੰਸਥਾਂ ਨਾਲ ਸਹਿਯੋਗ ਕਰਕੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …