Thursday, July 9, 2026

ਸਿਵਲ ਹਸਪਤਾਲ ਬਟਾਲਾ ਵਿਖੇ 2 ਵੈਂਟੀਲੇਟਰ ਸਥਾਪਤ ਕੀਤੇ

ਡਾਕਟਰਾਂ ਤੇ ਸਿਹਤ ਅਮਲੇ ਲਈ ਮਾਸਕ ਤੇ ਹੋਰ ਅਹਿਤਿਆਤੀ ਸਮਾਨ ਉਪਲੱਬਧ ਕਰਵਾਇਆ

ਬਟਾਲਾ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਕੋਰੋਨਾ ਵਾਇਰਸ ਦੇ ਇਲਾਜ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ

File Photo
File Photo

ਐਮ.ਪੀ.ਲੈਂਡ ਫੰਡ ਵਿਚੋਂ 2 ਵੈਂਟੀਲੇਟਰ ਸਿਵਲ ਹਸਪਤਾਲ ਬਟਾਲਾ ਵਿਖੇ ਐਸ.ਡੀ.ਐਮ ਬਟਾਲਾ ਬਲਵਿੰਦਰ ਸਿੰਘ ਨੇ ਐਸ.ਐਮ.ਓ ਡਾ. ਸੰਜੀਵ ਕੁਮਾਰ ਡਾ. ਭੱਲਾ ਨਾਲ ਮਿਲ ਕੇ ਸਥਾਪਿਤ ਕਰਵਾਏ।ਐਸ.ਡੀ.ਐਮ ਬਟਾਲਾ ਨੇ ਵੈਂਟੀਲੇਟਰ ਤੇ ਆਈਸੋਲੇਸ਼ਨ ਵਾਰਡ ਦਾ ਮੁਆਇਨਾ ਕੀਤਾ ਅਤੇ ਇਥੇ ਤਾਇਨਾਤ ਡਾਕਟਰਾਂ ਅਤੇ ਬਾਕੀ ਸਿਹਤ ਅਮਲੇ ਨਾਲ ਗੱਲਬਾਤ ਕਰਕੇ ਕੋਰੋਨਾ ਦੇ ਇਲਾਜ਼ ਸਬੰਧੀ ਤਿਆਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ।
                  ਐਸ.ਐਮ.ਓ ਭੱਲਾ ਨੇ ਦੱਸਿਆ ਕਿ ਸਿਵਲ ਹਸਪਤਾਲ ਬਟਾਲਾ ਵਿਖੇ ਬਣਾਏ ਆਈਸੋਲੇਸ਼ਨ ਵਾਰਡ ਵਿੱਚ ਕੋਰੋਨਾ ਸਬੰਧੀ ਵਰਤੀਆਂ ਜਾਂਦੀਆਂ ਸਾਰੀਆਂ ਅਹਿਤਿਆਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੀ.ਪੀ.ਈ ਕਿੱਟਾਂ ਤੇ ਹੋਰ ਲੋੜੀਂਦਾ ਸਾਜ਼ੋ-ਸਮਾਨ ਮੁਹੱਈਆ ਕਰਵਾ ਦਿੱਤਾ ਗਿਆ ਹੈ।ਸਿਹਤ ਅਮਲੇ ਲਈ ਮਾਸਕ ਅਤੇ ਹੋਰ ਅਹਿਤਿਆਤੀ ਸਮਾਨ ਵੀ ਉਪਲੱਬਧ ਹੈ।ਸਿਵਲ ਹਸਪਤਾਲ ਬਟਾਲਾ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …