ਫਰੀਦਕੋਟ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਕੁਮਾਰ ਸੌਰਭ ਰਾਜ ਆਈ.ਏ.ਐਸ ਨੇ 23 ਮਾਰਚ ਤੋਂ ਕਰੋਨਾ ਵਾਈਰਸ ਤੋਂ ਬਚਾਅ ਲਈ ਲਗਾਏ
ਗਏ ਕਰਫਿਊ ‘ਚ ਹਾੜ੍ਹੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਵੱਖ-ਵੱਖ ਖਰੀਦ ਏਜੰਸੀਆਂ ਨੂੰ ਕਰੇਟਾਂ ਦੀ ਸਪਲਾਈ ਲਈ ਕਰੇਟ ਬਣਾਉਣ ਵਾਲੀਆਂ ਇਕਾਈਆਂ ਨੂੰ ਕਰਫਿਊ ਤੋਂ ਰਾਹਤ ਦੇਣ ਦਾ ਫੈਸਲਾ ਕੀਤਾ ਹੈ ਤਾਂ ਜੋ ਸਬੰਧਤ ਖਰੀਦ ਏਜੰਸੀਆਂ ਨੂੰ ਸਮੇਂ ਸਿਰ ਕਰੇਟਾ ਦੀ ਨਿਰਵਿਘਨ ਸਪਲਾਈ ਹੋ ਸਕੇ।
ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਚੰਡੀਗੜ ਵੱਲੋਂ ਆਪਣੇ ਪੱਤਰ ਮਿਤੀ 01.04. 2020 ਰਾਹੀਂ ਧਿਆਨ ਵਿੱਚ ਲਿਆਂਦਾ ਸੀ ਕਿ ਹਾੜ੍ਹੀ ਸੀਜ਼ਨ ਦੌਰਾਨ ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਕਣਕ ਦੀ ਖਰੀਦ ਕਰਕੇ ਕਣਕ ਸਟੋਰਾਂ ਅਤੇ ਓਪਨ ਏਰੀਆ ਵਿੱਚ ਸਟੋਰ ਕਰਨ ਵਾਸਤੇ ਲੱਕੜ ਦੇ ਕਰੇਟਾਂ ਦੀ ਜਰੂਰਤ ਪੈਣੀ ਹੈ। ਇੰਨ੍ਹਾਂ ਲੱਕੜ ਦੇ ਕਰੇਟ ਬਣਾਉਣ ਵਾਲੀਆਂ ਇਕਾਈਆਂ ਨੂੰ ਕਰਫਿਊ ਦੌਰਾਨ ਛੋਟ ਦਿੱਤੀ ਜਾਵੇ ।
ਇਸ ਲਈ ਜਿਲਾ ਫਰੀਦਕੋਟ ਅੰਦਰ ਲੱਕੜ ਦੇ ਕਰੇਟ ਤਿਆਰ ਕਰਨ ਵਾਲੀਆਂ ਇਕਾਈਆਂ ਨੂੰ ਹਰ ਰੋਜ਼ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 1.00 ਵਜੇ ਤੱਕ ਚਲਾਉਣ ਅਤੇ ਸਪਲਾਈ ਕਰਨ ਵਾਸਤੇ ਕਰਫਿਊ ਤੋਂ ਛੋਟ ਦਿੱਤੀ ਗਈ ਹੈ।ਇਹਨਾਂ ਇਕਾਈਆਂ ਦੇ ਮਾਲਕਾਂ ਅਤੇ ਇੰਨ੍ਹਾਂ ਇਕਾਈਆਂ ਵਿੱਚ ਕੰਮ ਕਰਦੀ ਲੇਬਰ ਨੂੰ ਕਰਫਿਊ ਪਾਸ ਜਾਰੀ ਕਰਾਉਣ ਲਈ ਡੀ.ਐਫ.ਐਸ.ਸੀ ਫਰੀਦਕੋਟ ਨਾਲ ਸੰਪਰਕ ਕੀਤਾ ਜਾਵੇ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media