Saturday, June 27, 2026

ਮੈਕਸ ਹਸਪਤਾਲ ਨੂੰ ਕੋਵਿਡ-19 ਦੇ ਨਮੂਨੇ ਇਕੱਠੇ ਕਰਨ ਦੀ ਦਿੱਤੀ ਆਗਿਆ

ਐਸ.ਏ.ਐਸ ਨਗਰ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋੋ) – ਜਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਮੈਕਸ ਸੁਪਰ ਸਪੈਸੈਲਿਟੀ ਹਸਪਤਾਲ ਫੇਜ਼-6 ਨੂੰ Corona Virusਕੋਵਿਡ-19 ਦੇ ਟੈਸਟ ਲਈ ਨਮੂਨੇ ਇਕੱਠੇ ਕਰਨ ਦੀ ਆਗਿਆ ਦਿੱਤੀ।ਉਨਾਂ ਦੱਸਿਆ ਕਿ ਹਸਪਤਾਲ ਪ੍ਰਬੰਧਕ ਇਸ ਸਬੰਧੀ ਪੰਜਾਬ ਸਰਕਾਰ ਅਤੇ ਆਈ.ਸੀ.ਐਮ.ਆਰ ਵਲੋਂ ਜਾਰੀ ਨਿਰਦੇਸ਼ ਦੀ ਪੂਰੀ ਤਰ੍ਹਾਂ ਪਾਲਣਾ ਕਰੇਗਾ।ਇਸ ਤੋਂ ਇਲਾਵਾ, ਨਮੂਨਿਆਂ ਨੂੰ ਇਕੱਤਰ ਕਰਨ ਤੋਂ ਬਾਅਦ ਹਸਪਤਾਲ ਉਨ੍ਹਾਂ ਨੂੰ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੈਸਟ ਲਈ ਮੈਕਸ ਸੁਪਰ ਸਪੈਸ਼ੈਲਿਟੀ ਹਸਪਤਾਲ ਸਾਕੇਤ ਨਵੀਂ ਦਿੱਲੀ ਭੇਜਿਆ ਜਾਵੇਗਾ।ਹਸਪਤਾਲ ਆਈ.ਸੀ.ਐਮ.ਆਰ ਅਤੇ ਸਰਕਾਰ ਦੁਆਰਾ ਨਿਰਧਾਰਤ ਰੇਟਾਂ ਅਨੁਸਾਰ ਚਾਰਜ਼ ਲਵੇਗਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …