ਆਈ.ਐਮ.ਏ ਦੀ ਮਦਦ ਨਾਲ ਨਿੱਜੀ ਹਸਪਤਾਲ ‘ਚ ਦਿੱਤਾ ਪੁੱਤਰ ਨੂੰ ਜਨਮ
ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰੰਘ) – ਕੋਵਿਡ 19 ਦੇ ਸੰਕਟ ਦੇ ਚੱਲਦਿਆਂ ਜ਼ਿਲ੍ਹੇ ਵਿਚ 24 ਘੰਟੇ ਕੰਮ ਰਿਹਾ ਕੰਟਰੋਲ ਰੂਮ ਨਾ ਕੇਵਲ ਭੁੱਖਿਆਂ
ਨੂੰ ਰੋਟੀ ਅਤੇ ਲੋੜਵੰਦਾਂ ਨੂੰ ਕਰਫਿਊ ਪਾਸ ਹੀ ਜਾਰੀ ਕਰਵਾਉਣ ਵਿਚ ਮਦਦ ਕਰ ਰਿਹਾ ਹੈ।ਇਸ ਦੇ ਨਾਲ ਹੀ ਡਾਕਟਰੀ ਸਹਾਇਤਾ ਸਬੰਧੀ ਵੀ ਸਹਾਇਤਾ ਦਿੱਤੀ ਜਾ ਰਹੀ ਹੈ।ਇਸ ਕੰਟਰੋਲ ਰੂਮ ‘ਤੇ ਇਕ ਫੋਨ ਨਾਲ ਇਕ ਗਰਭਵਤੀ ਔਰਤ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਨੇ ਦੱਸਿਆ ਕਿ ਕੰਟਰੋਲ ਰੂਮ ‘ਤੇ ਫੋਨ ਕਰਕੇ ਇਕ ਗਰਭਵਤੀ ਔਰਤ ਨੂੰ ਔਰਤ ਜਣੇਪੇ ਦੇ ਨਾਲ-ਨਾਲ ਲੰਮੀ ਬਿਮਾਰੀ ਨਾਲ ਘਿਰੀ ਔਰਤ ਲਈ ਸਹਾਇਤਾ ਮੰਗੀ ਕਰਮਚਾਰੀ ਨੇ ਇਸ ਬਾਰੇ ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਨੂੰ ਦੱਸਿਆ, ਜਿੰਨਾ ਨੇ ਤਰੁੰਤ ਇਹ ਮਸਲਾ ਉਨਾਂ ਦੇ ਧਿਆਨ ਵਿਚ ਲਿਆਂਦਾ। ਡਾ. ਹਿਮਾਸ਼ੂੰ ਨੇ ਕਿਹਾ ਕਿ ਇਸ ਸਬੰਧੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਇਕਾਈ ਦੇ ਪ੍ਰਧਾਨ ਡਾ. ਆਰ.ਐਸ ਸੇਠੀ ਨਾਲ ਗੱਲ ਕੀਤੀ ਤਾਂ ਉਨਾਂ ਨੇ ਉਸ ਔਰਤ ਨੂੰ ਇੱਕ ਨਿੱਜੀ ਹਸਪਤਾਲ ਭੇਜ ਦਿੱਤਾ।ਜਿਥੇ ਇਲਾਜ਼ ਦੌਰਾਨ ਉਕਤ ਔਰਤ ਨੇ ਲੜਕੇ ਨੂੰ ਜਨਮ ਦਿੱਤਾ।ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੰਟਰੋਲ ਰੂਮ ‘ਤੇ ਅਜਿਹੇ ਲੋੜਵੰਦਾਂ ਲਈ ਹੀ ਫੋਨ ਕਰਨ।
Punjab Post Daily Online Newspaper & Print Media