ਜੰਡਿਆਲਾ ਗੁਰੂ, 12 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਕਰੋਨਾ ਵਾਇਰਸ ਦੇ ਚੱਲਦਿਆਂ ਜੰਡਿਆਲਾ ਪੈ੍ਸ ਕਲੱਬ (ਰਜਿ) ਦੇ ਮੈਬਰਾਂ ਵਲੋਂ ਕਸਬੇ
ਵਿੱਚ ਕਰਫਿਊ ਦੀ ਪਾਲਣਾ ਲਈ ਲਗਾਏ ਗਏ ਨਾਕਿਆਂ ‘ਤੇ ਦਿਨ ਰਾਤ ਮੁਸਤੈਦੀ ਨਾਲ ਡਿਊਟੀ ਨਿਭਾਅ ਰਹੇ ਪੁਲਿਸ ਮੁਲਾਜ਼ਮਾਂ ਨੂੰ ਖਾਣ ਪੀਣ ਦਾ ਸਮਾਨ ਤੇ ਠੰਡਾ ਪਾਣੀ ਪਹੁੰਚਾਇਆ ਗਿਆ।
ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਕਰਫਿਊ ਦੌਰਾਨ ਕੁੱਝ ਸ਼ਰਾਰਤੀ ਅਨਸਰ ਬੇਵਜਾਹ ਘਰਾਂ ਤੋਂ ਬਾਹਰ ਨਿਕਲਣ ਤੋਂ ਬਾਜ਼ ਨਹੀਂ ਆ ਰਹੇ, ਜਿਸ ਕਰ ਕੇ ਪ੍ਰਸਾਸ਼ਨ ਨੂੰ ਦਿਨ ਰਾਤ ਕਰੜੀ ਮਿਹਨਤ ਕਰਨੀ ਪੈ ਰਹੀ ਹੈ।ਉਹਨਾਂ ਨੇ ਇਸ ਮੁਸ਼ਕਿਲ ਘੜੀ ਆਪਣੇ ਪਰਿਵਾਰ ਦੀ ਪਰਵਾਹ ਨਾ ਕਰਦੇ ਹੋਏ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਲੱਗੇ ਡਾਕਟਰਥ, ਨਰਸਾਂ ਤੇ ਸਫ਼ਾਈ ਕਰਮੀਆਂ ਦਾ ਵੀ ਦਿਲੋਂ ਧੰਨਵਾਦ ਕੀਤਾ।
Check Also
ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਸੰਧੂ ਵਲੋਂ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਸਵੱਛਤਾ ਪਖਵਾੜਾ ਦੀ ਸ਼ੁਰੂਆਤ
ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ) – ਜ਼ਿਲ੍ਹੇ ਦੇ ਸਮੂਹ ਸਕੂਲਾਂ ਅੰਦਰ ਸਫਾਈ ਅਤੇ ਸਵੱਛਤਾ ਨੂੰ …
Punjab Post Daily Online Newspaper & Print Media