Sunday, September 20, 2026

ਅੰਮ੍ਰਿਤਸਰ ਤੋਂ ਆਈ ਖੁਸ਼ਖਬਰੀ – ਸ਼ੱਕੀ ਇਲਾਕਿਆਂ ‘ਚੋਂ ਨਹੀਂ ਮਿਲਿਆ ਇਕ ਵੀ ਮਰੀਜ਼

ਸਿਹਤ ਵਿਭਾਗ ਦੀਆਂ ਟੀਮਾਂ ਨੇ 3 ਦਿੰਨਾਂ ‘ਚ 12000 ਤੋਂ ਵੱਧ ਘਰਾਂ ਤੱਕ ਕੀਤੀ ਪਹੁੰਚ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਖੁਸ਼ੀ ਦੀ ਗੱਲ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ `ਹੌਟ ਸਪਾਟ` ਸਮਝੇ ਜਾਂਦੇ ਇਲਾਕੇ ਵਿਚੋਂ ਇਕ ਵੀ ਕੋਵਿਡ ਦਾ Corona fightsਮਰੀਜ਼ ਨਹੀਂ ਮਿਲਿਆ।ਇਸ ਇਲਾਕੇ ਵਿੱਚ ਕੋਵਿਡ 19 ਕਾਰਨ ਅਕਾਲ ਚਲਾਣਾ ਕਰ ਗਏ ਭਾਈ ਨਿਰਮਲ ਸਿੰਘ ਖਾਲਸਾ ਅਤੇ ਕਾਰਪੋਰੇਸ਼ਨ ਦੇ ਸਾਬਕਾ ਐਸ.ਈ ਜਸਵਿੰਦਰ ਸਿੰਘ ਦੀ ਰਿਹਾਇਸ਼ ਹੈ।ਖੁਸ਼ੀ ਦੀ ਇਹ ਖ਼ਬਰ ਸਾਂਝੀ ਕਰਦੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਇਲਾਕੇ ਦੀ ਸਕਰੀਨਿੰਗ ਲਈ ਸਿਹਤ ਵਿਭਾਗ ਦੀਆਂ 42 ਟੀਮਾਂ ਨੇ ਤਿੰਨ ਦਿਨਾਂ ਵਿਚ ਕਾਂਗੜਾ ਕਾਲੋਨੀ, ਅਮਰਕੋਟ, ਸੁੰਦਰ ਨਗਰ, ਅੰਤਰਯਾਮੀ ਕਾਲੋਨੀ, ਗੋਲਡਨ ਐਵੀਨਿਊ ਆਦਿ ਦੇ 12401 ਘਰਾਂ ਦੀ ਜਾਂਚ ਕੀਤੀ।ਇਸ ਦੌਰਾਨ ਇਸ ਇਲਾਕੇ ਵਿਚ ਰਹਿੰਦੇ 53865 ਵਿਅਕਤੀਆਂ ਦੀ ਸਿਹਤ ਦੀ ਜਾਂਚ ਟੀਮਾਂ ਨੇ ਕੀਤੀ, ਜਿੰਨਾ ਵਿਚੋਂ ਕੇਵਲ ਇਕ ਸ਼ੱਕੀ ਮਰੀਜ਼ ਮਿਲਿਆ ਸੀ, ਪਰ ਉਸ ਦੀ ਮੁੱਢਲੀ ਰਿਪੋਰਟ ਨੈਗੇਟਿਵ ਆਈ ਹੈ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਖਾਂਸੀ, ਜ਼ੁਕਾਮ ਦੇ 5 ਮਰੀਜ਼ ਮਿਲੇ ਹਨ, ਜਿੰਨਾ ਨੂੰ ਘਰ ਵਿਚ ਇਕਾਂਤਵਾਸ ਰਹਿਣ ਦੀ ਹਦਾਇਤ ਕੀਤੀ ਗਈ ਹੈ।
                ਸ੍ਰੀਮਤੀ ਕੋਮਲ ਮਿੱਤਲ ਨੇ ਇਸ ਸਰਵੈ ਲਈ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਸ਼ਹਿਰ ਦੇ ਸ਼ੱਕੀ ਇਲਾਕਿਆਂ ਦਾ ਸਰਵੇ ਵਧੀਆ ਆਉਣ ਨਾਲ ਚੰਗੀ ਉਮੀਦ ਜਾਗੀ ਹੈ ਅਤੇ ਆਸ ਹੈ ਕਿ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਛੇਤੀ ਹੀ ਇਸ ਸੰਕਟ ਵਿਚੋਂ ਬਾਹਰ ਆ ਜਾਵਾਂਗੇ।ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਦਰਸਾਈਆਂ ਗਈਆਂ ਸਾਵਧਾਨੀਆਂ ਦਾ ਪਾਲਣ ਕਰਨ ਅਤੇ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ।ਇਸ ਮੌਕੇ ਡਾਕਟਰ ਆਰ.ਐਸ ਸੇਠੀ, ਡਾ. ਰਸ਼ਮੀ, ਕੋਵਿਡ 19 ਦੇ ਨੋਡਲ ਅਧਿਕਾਰੀ ਡਾ. ਮਦਨ ਮੋਹਨ ਅਤੇ ਹੋਰ ਡਾਕਟਰ ਵੀ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …