Sunday, April 26, 2026

ਜਿਲ੍ਹੇ ਵਿੱਚ ਰੋਜ਼ਾਨਾ 5500 ਤੋਂ ਵੱਧ ਲੋਕਾਂ ਤੱਕ ਪੁਹੰਚ ਰਿਹਾ ਸੁੱਕਾ ਰਾਸ਼ਨ

60 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੋਜ਼ ਮਿਲ ਰਿਹੈ ਤਿਆਰ ਲੰਗਰ

ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਦੇ ਸੰਕਟ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੇ ਦਿਨ ਤੋਂ ਹੀ ਜਿਲ੍ਹੇ Shivdular Singh DC1ਭਰ ਵਿਚ ਲੋੜਵੰਦ ਲੋਕਾਂ ਤੱਕ ਰਾਸ਼ਨ ਤੇ ਲੰਗਰ ਦੀ ਸਪਲਾਈ ਜਾਰੀ ਹੈ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਕੀਤੀ ਯੋਜਨਾਬੰਦੀ ਨਾਲ ਤਿਆਰ ਟੀਮਾਂ, ਜਿੰਨਾ ਨੂੰ ਬਤੌਰ ਨੌਡਲ ਅਫਸਰ ਸੰਦੀਪ ਰਿਸ਼ੀ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਵੇਖ ਰਹੇ ਹਨ, ਤੋਂ ਇਲਾਵਾ ਜਿਲ੍ਹੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਲੋੜਵੰਦਾਂ ਦੀ ਮਦਦ ਲਈ ਮੈਦਾਨ ਵਿਚ ਹਨ।
            ਡਾ. ਹਿਮਾਸ਼ੂੰ ਅਗਰਵਾਲ ਨੇ ਦੱਸਿਆ ਕਿ ਅਸੀਂ ਪਿੰਡ ਪੱਧਰ ਤੱਕ ਟੀਮਾਂ ਗਠਿਤ ਕਰ ਚੁੱਕੇ ਹਾਂ ਅਤੇ ਉਨਾਂ ਟੀਮਾਂ ਦੀ ਸਹਾਇਤਾ ਨਾਲ ਹੀ ਲੋੜਵੰਦ ਲੋਕਾਂ ਤੱਕ ਸੁੱਕਾ ਰਾਸ਼ਨ ਤੇ ਲੰਗਰ ਪੁਹੰਚ ਰਿਹਾ ਹੈ।ਉਨਾਂ ਦੱਸਿਆ ਕਿ ਲਗਭਗ 5000 ਤੋਂ ਵੱਧ ਲੋਕਾਂ ਕੋਲ ਰੋਜ਼ਾਨ ਸੁੱਕਾ ਰਾਸ਼ਨ ਪਹੁੰਚ ਰਿਹਾ ਹੈ ਅਤੇ 60-70 ਹਜ਼ਾਰ ਲੋਕ ਤਿਆਰ ਕੀਤਾ ਲੰਗਰ ਛੱਕ ਰਹੇ ਹਨ।ਉਨਾਂ ਦੱਸਿਆ ਕਿ ਬਹੁਤ ਸਾਰੇ ਲੋਕ ਕੰਮ ਛੁੱਟ ਜਾਣ ਕਾਰਨ ਆਪਣੇ ਘਰਾਂ ਵਿਚ ਰਹਿਣ ਲਈ ਮਜ਼ਬੂਰ ਹਨ। ਜਿੰਨਾਂ ਲਈ ਖਾਣੇ ਦਾ ਪ੍ਰਬੰਧ ਕਰਨ ਵਾਸਤੇ ਸ਼੍ਰੋਮਣੀ ਕਮੇਟੀ, ਰਾਧਾ ਸੁਆਮੀ ਬਿਆਸ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਸਥਾਨਕ ਗੁਰਦੁਆਰੇ, ਮੰਦਰ, ਸਭਾ-ਸੁਸਾਇਟੀਆਂ ਅਤੇ ਸਮਾਜਸੇਵਾ ਨਾਲ ਜੁੜੇ ਹੋਰ ਬਹੁਤ ਸਾਰੇ ਲੋਕ ਇਸ ਕੰਮ ਲਈ ਅੱਗੇ ਆਏ ਹਨ।ਉਨਾਂ ਦੱਸਿਆ ਕਿ ਹਰੇਕ ਸਬ ਡਵੀਜ਼ਨ ਪੱਧਰ ‘ਤੇ ਐਸ.ਡੀ.ਐਮ, ਤਹਿਸੀਲਦਾਰ, ਬੀ.ਡੀ.ਪੀ.ਓ, ਕਾਨੂੰਗੋ, ਪਟਵਾਰੀ, ਸਰਪੰਚ ਅਤੇ ਪਿੰਡਾਂ ਦੇ ਮੋਹਤਬਰ ਵਿਅਕਤੀ ਇਸ ਕੰਮ ਵਿਚ ਦਿਨ-ਰਾਤ ਲੱਗੇ ਹੋਏ ਹਨ। ਕੰਟਰੋਲ ਰੂਮ ਵਿਚ ਹੁਣ ਵੀ 500 ਤੋਂ ਵੱਧ ਲੋਕ ਰੋਜ਼ਾਨਾ ਫੋਨ ਕਰਕੇ ਸਹਾਇਤਾ ਪ੍ਰਾਪਤ ਕਰ ਰਹੇ ਹਨ। ਉਨਾਂ ਦੱਸਿਆ ਕਿ ਇਹ ਕੰਟਰੋਲ ਰੂਮ 24 ਘੰਟੇ ਤਿੰਨ ਸਿਫਟਾਂ ਵਿਚ ਚੱਲਦਾ ਹੈ ਅਤੇ ਇਸ ਤੋਂ ਇਲਾਵਾ ਰਾਜ ਪੱਧਰੀ ਕੰਟਰੋਲ ਰੂਮ ਤੋਂ ਅੰਮਿ੍ਰਤਸਰ ਜਿਲ੍ਹੇ ਦੇ ਗਏ ਫੋਨਾਂ ‘ਤੇ ਵੀ ਮਦਦ ਪਹੁੰਚਾਈ ਜਾਂਦੀ ਹੈ। ਡਾ. ਅਗਰਵਾਲ ਨੇ ਦੱਸਿਆ ਕਿ ਵਿਸਾਖੀ ਵਾਲੇ ਦਿਨ ਵੀ 5500 ਲੋਕਾਂ ਨੂੰ ਸੁੱਕਾ ਰਾਸ਼ਨ ਤੇ 70 ਹਜ਼ਾਰ ਲੋਕਾਂ ਤੱਕ ਤਿਆਰ ਕੀਤਾ ਲੰਗਰ ਭੇਜਿਆ ਗਿਆ ਹੈ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …