Friday, July 31, 2026

ਜਿਲੇ ਦੇ ਪਹਿਲੇ ਕੋਵਿਡ ਪਾਜ਼ਟਿਵ ਨੌਜਵਾਨ ਨੂੰ ਸਿਹਤਮੰਦ ਹੋਣ ’ਤੇ ਹਸਪਤਾਲ ਤੋਂ ਮਿਲੀ ਛੁੱਟੀ

ਸਰਕਾਰੀ ਐਂਬੂਲੈਂਸ ਰਾਹੀ ਪਹੁੰਚਾਇਆ ਗਿਆ ਘਰ

ਪਟਿਆਲਾ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਨੂੰ ਮਾਤ ਦੇਣ ਵਾਲੇ ਜਿਲ੍ਹੇ ਦੇ ਪਹਿਲੇ ਕੋਵਿਡ ਪਾਜ਼ਟਿਵ ਨੌਜਵਾਨ ਨੂੰ ਰਾਜਿੰਦਰਾ ਹਸਪਤਾਲ ਦੇ Coronaਆਈਸੋਲੈਸ਼ਨ ਵਾਰਡ ਵਿਚੋਂ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ ਹੈ।ਇਹ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ 31 ਸਾਲਾ ਨੌਜਵਾਨ ਜੋ ਕਿ ਦੁਬਈ ਦੀ ਵਿਦੇਸ਼ ਯਾਤਰਾ ਤੋਂ ਵਾਪਸ ਆਉਣ ’ਤੇ 30 ਮਾਰਚ ਨੂੰ ਖਾਂਸੀ, ਬੁਖਾਰ ਆਦਿ ਦੇ ਲੱਛਣ ਹੋਣ ’ਤੇ ਰਾਜਿੰਦਰਾ ਹਸਪਤਾਲ ਵਿਚ ਕੋਵਿਡ ਪਾਜ਼ੀਟਿਵ ਆਇਆ ਸੀ।ਆਈ.ਸੀ.ਐਮ.ਆਰ ਹਦਾਇਤਾਂ ਅਨੁਸਾਰ 14 ਦਿਨਾਂ ਬਾਅਦ ਦੋਨੋ ਕੋਵਿਡ ਟੈਸਟ ਨੈਗੇਟਿਵ ਆਉਣ ’ਤੇ ਉਸ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚੋਂ ਸ਼ਾਮ 5.30 ਵਜੇ ਛੁੱਟੀ ਕਰਕੇ ਸਰਕਾਰੀ ਐਂਬੂਲੈਂਸ ਰਾਹੀ ਉਸ ਦੇ ਆਪਣੇ ਘਰ ਭੇਜ ਦਿੱਤਾ ਗਿਆ ਹੈ ਅਤੇ ਉਸ ਨੂੰ ਅਗਲੇ 14 ਦਿਨ ਘਰ ‘ਚ ਹੀ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।
              ਛੁੱਟੀ ਹੋਣ ਵੇਲੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ, ਕਮਿਸ਼ਨਰ ਨਗਰ ਨਿਗਮ ਪੂਨਮਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਸਿਵਲ ਸਰਜਨ ਡਾ. ਪ੍ਰੀਤੀ ਯਾਦਵ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਹਰਜਿੰਦਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ, ਨੋਡਲ ਅਫ਼ਸਰ ਡਾ. ਸੁਮੀਤ ਸਿੰਘ, ਡਾ. ਯੁਵਰਾਜ ਨਾਰੰਗ, ਡਾ. ਰਮਿੰਦਰਪਾਲ ਸਿੰਘ ਸੀਬੀਆ, ਡਾ. ਸਚਿਨ ਕੌਸ਼ਲ, ਸਮੂਹ ਡਾਕਟਰ, ਸਟਾਫ਼ ਨਰਸ ਅਤੇ ਪੈਰਾ ਮੈਡੀਕਲ ਸਟਾਫ਼ ਵਲੋਂ ਨੌਜਵਾਨ ਦਾ ਕੋਰੋਨਾ ਵਾਰਡ ਵਿਚੋਂ ਬਾਹਰ ਆਉਣ ਤੇ ਸਵਾਗਤ ਕੀਤਾ ਅਤੇ ਉਸ ਦੀ ਸਿਹਤਮੰਦ ਰਹਿਣ ਦੀ ਕਾਮਨਾ ਕੀਤੀ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਸਿਵਲ ਲਾਈਨ ਏਰੀਏ ਤੋਂ ਜਿਲ੍ਹੇ ਦਾ ਦੂਜਾ ਪਾਜ਼ਟਿਵ ਕੇਸ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਠੀਕ ਠਾਕ ਹੈ ਅਤੇ ਸਿਹਤਯਾਬ ਹੋ ਰਿਹਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵਲੋਂ ਪ੍ਰਾਪਤ ਨਵੀਆਂ ਹਦਾਇਤਾਂ ਅਨੁਸਾਰ ਸੇਨੇਟਾਈਜੇਸ਼ਨ ਚੈਂਬਰ ਜਾਂ ਟਨਲ ਬਣਾਉਣ ਦਾ ਕੋਈ ਫ਼ਾਇਦਾ ਨਹੀਂ, ਕਿਉਂਕਿ ਇਸ ਨਾਲ ਲੋਕਾਂ ਵਿਚ ਇਹ ਭਰਮ ਪੈਦਾ ਹੋ ਸਕਦਾ ਹੈ ਕਿ ਇਸ ਵਿਚੋਂ ਗੁਜਰ ਕੇ ਵਾਇਰਸ ਖਤਮ ਹੋ ਜਾਵੇਗਾ ਅਤੇ ਹੋ ਸਕਦਾ ਹੈ ਕਿ ਲੋਕ ਬੁਨਿਆਦੀ ਬਚਾਅ ਦੇ ਤਰੀਕੇ ਜਿਵੇਂ ਕਿ ਮਾਸਕ ਦੀ ਵਰਤ, ਹੱਥ ਧੋਣ ਵਿਚ ਢਿੱਲ ਕਰ ਜਾਣ ਨਾਲ ਹੀ ਵਰਤਿਆ ਜਾਣ ਵਾਲਾ ਡਿਸਇਨਫੈਕਟੈਂਟ ਕੈਮੀਕਲ ਅੱਖਾਂ ਅਤੇ ਸਰੀਰ ਦੇ ਕੋਮਲ ਅੰਗਾਂ ਲਈ ਨੁਕਸਾਨਦਾਈ ਹੋ ਸਕਦਾ ਹੈ।
            ਉਨ੍ਹਾਂ ਦੱਸਿਆ ਕਿ ਹੁਣ ਤੱਕ ਕੋਰੋਨਾ ਜਾਂਚ ਲਈ ਲਏ ਜਿਲ੍ਹੇ ਦੇ 137 ਸੈਂਪਲਾਂ ਵਿਚੋਂ ਦੋ ਪਾਜ਼ੀਟਿਵ ਅਤੇ 132 ਸੈਂਪਲਾਂ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ ਅਤੇ 3 ਦੀ ਰਿਪੋਰਟ ਆਉਣੀ ਬਾਕੀ ਹੈ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …