Sunday, August 2, 2026

ਕੱਸੋਵਾਲ ਪੁੱਲ ਦੇ ਨਿਰਮਾਣ ਕਾਰਜਾਂ ਦਾ ਨਿਰੀਖਣ ਕਰਨ ਘੋਨੇਵਾਲ ਪੁੱਜੇ ਐਮ.ਪੀ ਔਜਲਾ

ਕਿਹਾ ਪੁੱਲ ਨੂੰ ਆਰਜ਼ੀ ਤੌਰ ‘ਤੇ ਚਾਲੂ ਕਰਨ ਲਈ ਅਧਿਕਾਰੀ ਯਤਨ ਕਰਨ
ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਦਰਜਨ ਤੋਂ ਜਿਆਦਾ ਪਿੰਡਾਂ ਨੂੰ ਆਪਸ ਵਿੱਚ ਜੋੜਨ ਅਤੇ PPNJ1604202001ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸਾਨਾਂ ਦੀ 7-8 ਹਜਾਰ ਏਕੜ ਜਮੀਨ ਤੇ ਫਸਲਾਂ ਦੀ ਕਾਸ਼ਤ ਲਈ ਅਹਿਮ ਕੜੀ ਵਜੋਂ ਦੇਖੇ ਜਾਂਦੇ ਰਾਵੀ ਦਰਿਆ ਤੇ ਬਣ ਰਹੇ ਕੱਸੋਵਾਲ ਪੁੱਲ ਦੇ ਨਿਰਮਾਣ ਕਾਰਜ਼ਾਂ ਦਾ ਨਰੀਖਣ ਕਰਨ ਪੁੱਜੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸੰਬੰਧਿਤ ਅਧਿਕਾਰੀਆਂ ਨੂੰ ਪੁੱਲ ਦੇ ਨਿਰਮਾਣ ਕਾਰਜਾਂ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ।
             River Bridge ਇਸ ਸਮੇਂ ਦਰਿਆ ਪਾਰ ਖੇਤੀ ਕਰਦੇ ਕਿਸਾਨਾਂ ਨੇ ਔਜਲਾ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਕਿ ਪੁੱਲ ਦਾ ਨਿਰਮਾਣ ਕਾਰਜ਼ ਵਿੱਚ ਪਹਿਲਾਂ ਹੀ ਬਹੁਤ ਦੇਰੀ ਹੋ ਚੁੱਕੀ ਹੈ ਅਤੇ ਪੁੱਲ ਦੇ ਚਾਲੂ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਨੂੰ ਮੰਡੀਆਂ ਤੱਕ ਪਹੁੰਚਾਉਣ ਵਿੱਚ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਨੇ ਦੱਸਿਆ ਕਿ ਜੇਕਰ ਪੁੱਲ ਦੇ ਦੋਹਾਂ ਪਾਸਿਆਂ ਤੇ ਮਿੱਟੀ ਪਾ ਦਿਤੀ ਜਾਵੇ ਤਾਂ ਕਿ ਕਿਸਾਨ ਅਸਾਨੀ ਨਾਲ ਆਪਣੀ ਕਣਕ ਦੀ ਫਸਲ ਨੂੰ ਮੰਡੀਆਂ ਤੱਕ ਪਹੂੰਚਾ ਸਕਦੇ ਹਨ।ਜਿਸ ਲਈ ਕਿਸਾਨਾਂ ਨੇ ਆਪਣੇ ਪੱਧਰ ਤੇ ਮਿੱਟੀ ਪਾਉਣ ਪਾ ਕੇ ਦੇਣ ਦਾ ਵਾਅਦਾ ਵੀ ਕੀਤਾ।ਪਰ ਜ਼ਿਲ੍ਹਾ ਪ੍ਰਸਾਸ਼ਨ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਵੀ ਪੁੱਲ ਨਿਰਮਾਣ ਵਿੱਚ ਲੱਗੀ ਸੰਬੰਧਿਤ ਕੰਪਨੀ ਵਲੋਂ ਕਿਸਾਨਾਂ ਨਾਲ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ।ਇਥੇ ਇਹ ਵੀ ਜਿਕਰਯੋਗ ਹੈ ਕਿ ਕੱਸੋਵਾਲ ਪੁੱਲ ਦੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਇਥੇ ਡਰੰਮਾਂ ਵਾਲਾ ਪੁੱਲ ਬਣਿਆ ਹੁੰਦਾ ਸੀ।ਪਰ ਹੁਣ ੳਸ ਦੇ ਨਾ ਹੋਣ ਤੇ ਕਿਸਾਨਾਂ ਨੂੰ ਆਪਣੀ ਜਿਨਸ ਮੰਡੀਆਂ ਤੱਕ ਪਹੁੰਚਾਉਣ ਵਿੱਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
                  ਔਜਲਾ ਨੇ ਮੌਕੇ ‘ਤੇ ਹਾਜਰ ਐਸ.ਡੀ.ਐਮ ਅਜਨਾਲਾ ਡ: ਦੀਪਕ ਭਾਟੀਆ, ਨਾਇਬ ਤਹਿਸੀਲਦਾਰ ਜਸਬੀਰ ਸਿੰਘ, ਜਨਰਲ ਰਿਜਰਵ ਇੰਜੀਨੀਅਰ ਫੋਰਸ (ਗਰਿਫ) ਅਧਿਕਾਰੀ ਰਜੇਸ਼ ਕੁਮਾਰ ਪਾਂਡੇ ਨੂੰ ਨਿਰਦੇਸ਼ ਦਿਤੇ ਕਿ ਕਿਸਾਨਾਂ ਦੀ ਮੁਸ਼ਕਿਲ ਨੂੰ ਧਿਆਨ ਵਿੱਚ ਰੱਖਦਿਆਂ ਇਸ ਪੁੱਲ ਨੂੰ ਆਰਜ਼ੀ ਤੌਰ ‘ਤੇ ਚਾਲੂ ਕੀਤਾ ਜਾਵੇ ਤਾਂ ਜੋ ਕਿਸਾਨ ਆਪਣੀ ਫਸਲ ਨੂੰ ਨਿਰਵਿਘਨ ਮੰਡੀਆਂ ਤੱਕ ਪਹੁੰਚਾ ਸਕਣ।ਗਰਿਫ ਅਧਿਕਾਰੀ ਰਜੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਬੇਮੌਸਮੀ ਬਰਸਾਤਾਂ ਕਾਰਨ ਦਰਿਆ ਵਿੱਚ ਪਾਣੀ ਦੇ ਵੱਧ ਆ ਜਾਣ ਕਾਰਨ ਪੁੱਲ ਦਾ ਨਿਰਮਾਣ ਕਾਰਜ ਬਹੁਤ ਪਛੜ ਕੇ ਚੱਲ ਰਿਹਾ ਹੈ ਅਧਿਕਾਰੀ ਨੇ ਪੁੱਲ ਦੇ 90 ਪ੍ਰਤੀਸ਼ਤ ਕੰਮ ਪੂਰਾ ਹੋਣ ਦਾ ਦਾਅਵਾ ਕਰਦਿਆਂ ਬਾਕੀ ਰਹਿੰਦੇ 10 ਪ੍ਰਤੀਸ਼ਤ ਕੰਮ ਨੂੰ ਮਈ ਤੱਕ ਪੂਰਾ ਕਰਨ ਦੀ ਜਾਣਕਾਰੀ ਦਿਤੀ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …