ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਦੇ ਸੰਕਟ ਕਾਰਨ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਕਿਸਾਨਾਂ, ਖੇਤ
ਮਜ਼ਦੂਰਾਂ, ਕੰਬਾਇਨਾਂ, ਰੀਪਰਾਂ, ਦੁੱਧ ਤੇ ਡੇਅਰੀ ਉਤਪਾਦਕਾਂ, ਸਬਜੀ ਤੇ ਫਲ ਵਿਕਰੇਤਾ ਆਦਿ ਨੂੰ ਆਉਣ-ਜਾਣ ਦੀ ਢਿੱਲ ਦਿੱਤੀ ਹੋਈ ਹੈ, ਤਾਂ ਕਿ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਮਿਲਦੀਆਂ ਰਹਿਣ।ਇਸ ਦੇ ਬਾਵਜ਼ੂਦ ਵੀ ਕਈ ਲੋਕ ਕਰਫਿਊ ਦੀ ਉਲੰਘਣਾ ਕਰਦੇ ਹਨ, ਜਿੰਨਾ ਉਤੇ ਪੁਲਿਸ ਦੇ ਨਾਲ-ਨਾਲ ਆਮ ਲੋਕ ਵੀ ਤਿੱਖੀ ਨਿਗ੍ਹਾ ਰੱਖਣ ਲੱਗੇ ਹਨ।ਜਿਲ੍ਹਾ ਪੇਂਡੂ ਵਿਕਾਸ ਅਤੇ ਪੰਚਾਇਤ ਅਧਿਕਾਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਜਿਲ੍ਹੇ ਦੇ ਬਹੁਤੇ ਪਿੰਡਾਂ ਵਿਚ ਲੋਕਾਂ ਨੇ ਫਿਰਨੀਆਂ ਉਤੇ ਪਹਿਰੇ ਲਗਾਏ ਹੋਏ ਹਨ।ਕਈ ਨਾਕਿਆਂ ਉਤੇ ਰੱਖੇ ਸਾਬਣ-ਪਾਣੀ ਨਾਲ ਹੱਥ ਚੰਗੀ ਤਰਾਂ ਧੋ ਕੇ ਹੀ ਪਿੰਡ ਵਿਚ ਦਾਖਲਾ ਦਿੱਤਾ ਜਾਂਦਾ ਹੈ। ਇਸੇ ਤਰਾਂ ਪਿੰਡੋਂ ਸ਼ਹਿਰ ਜਾਂ ਹੋਰ ਕਿਧਰੇ ਜਾਣ ਵਾਲੇ ਵਿਅਕਤੀ ਨੂੰ ਵੀ ਸਫਰ ਕਰਨ ਤੋਂ ਮਨ੍ਹਾ ਕੀਤਾ ਜਾਂਦਾ ਹੈ।
ਪਿੰਡਾਂ ਤੋਂ ਬਾਅਦ ਸ਼ਹਿਰ ਦੇ ਕੁੱਝ ਮੁਹੱਲਿਆਂ ਵਿਚ ਵੀ ਅਜਿਹਾ ਵਤੀਰਾ ਵੇਖਣ ਨੂੰ ਮਿਲ ਰਿਹਾ ਹੈ।ਸ਼ਹਿਰ ਦੀਆਂ ਕਈ ਅਬਾਦੀਆਂ ਵਿਚ ਵੀ ਅਜਿਹੇ ਠੀਕਰੀ ਪਹਿਰੇ ਲਗਾ ਕੇ ਲੋਕ ਆਪਣੇ-ਆਪਣੇ ਇਲਾਕੇ ਨੂੰ ਵਾਇਰਸ ਦੀ ਮਾਰ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਇਕ ਚੰਗੀ ਪਹਿਲ ਕਦਮੀ ਹੈ।ਆਸ ਹੈ ਕਿ ਜੇਕਰ ਲੋਕ ਇਸੇ ਤਰਾਂ ਜਾਗਰੂਕ ਰਹਿੰਦੇ ਹਨ ਤਾਂ ਵਾਇਰਸ ਦੇ ਫੈਲਾਅ ਨੂੰ ਵੱਡੀ ਹੱਦ ਤੱਕ ਰੋਕਿਆ ਜਾ ਸਕੇਗਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media