Wednesday, April 29, 2026

ਜੰਮੂ-ਕਸ਼ਮੀਰ ਗੈਸਟ ਹਾਊਸ ਨੂੰ ਉਥੋਂ ਦੇ ਵਾਸੀਆਂ ਲਈ ਪਨਾਹ ਘਰ ਐਲਾਨਿਆ

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਜੰਮੂ-ਕਸ਼ਮੀਰ ਦੇ ਵਸਨੀਕ ਜੋ ਕਿ ਕੋਵਿਡ 19 ਦੇ ਚੱਲਦੇ ਲਾਕਡਾਊਨ ਕਾਰਨ ਅੰਮ੍ਰਿਤਸਰ ਵਿੱਚ ਫਸ Shivdular Singh Dhillon DCਗਏ ਹਨ, ਉਨਾਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਦੀ ਸਹੂਲਤ ਲਈ ਜਿਲ੍ਹਾ ਮੈਜਿਸਟਰੇਟ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸ਼ਹਿਰ ਵਿਚ ਸਥਿਤ ਜੰਮੂ-ਕਸ਼ਮੀਰ ਸਰਕਾਰ ਦੇ ਗੈਸਟ ਹਾਊਸ ਨੂੰ ਪਨਾਹ ਘਰ ਐਲਾਨ ਦਿੱਤਾ ਹੈ।ਉਨਾਂ ਦੱਸਿਆ ਕਿ ਜੰਮੂ-ਕਸ਼ਮੀਰ ਦੇ ਕਰੀਬ 50 ਲੋਕ, ਜੋ ਕਿ ਸ਼ਹਿਰ ਵਿਚ ਫਸ ਗਏ ਹਨ ਅਤੇ ਆਪਣੇ ਘਰ ਜਾਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਤੱਕ ਪਹੁੰਚ ਕਰ ਰਹੇ ਹਨ।ਦੂਸਰੇ ਪਾਸੇ ਜੰਮੂ-ਕਸ਼ਮੀਰ ਸਰਕਾਰ ਨੇ ਕੋਵਿਡ 19 ਦੇ ਚੱਲਦੇ ਆਪਣੀਆਂ ਹੱਦਾਂ ਸੀਲ ਕੀਤੀਆਂ ਹੋਈਆਂ ਹਨ ਅਤੇ ਉਹ ਕਿਸੇ ਨੂੰ ਵੀ ਰਾਜ ਵਿਚ ਆਉਣ ਦੀ ਆਗਿਆ ਨਹੀਂ ਦੇ ਰਹੀ।ਅਜਿਹੇ ਹਲਾਤ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਵਿਚ ਸਥਿਤ ਜੰਮੂ-ਕਸ਼ਮੀਰ ਸਰਕਾਰ ਦੇ ਗੈਸਟ ਹਾਊਸ ਨੂੰ ਉਕਤ ਸੂਬੇ ਦੇ ਵਾਸੀਆਂ ਲਈ ਪਨਾਹ ਘਰ ਐਲਾਨਿਆ ਗਿਆ ਹੈ।ਗੈਸਟ ਹਾੳੂਸ ਦੇ ਇੰਚਾਰਜ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇੰਨਾਂ ਲਈ ਰਹਿਣ-ਸਹਿਣ ਤੇ ਖਾਣ-ਪੀਣ ਦਾ ਪ੍ਰਬੰਧ ਕਰਨਾ ਯਕੀਨੀ ਬਨਾਉਣ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …