Wednesday, August 12, 2026

ਪਟਿਆਲਾ ਦੇ ਕੋਵਿਡ ਪਾਜ਼ਟਿਵ ਮਰੀਜ਼ ਦੇ ਤਿੰਨ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਆਈ ਪਾਜ਼ਟਿਵ

ਪਟਿਆਲਾ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੀ ਰਾਤ ਸਫ਼ਾਬਾਦੀ ਗੇਟ ਦੇ ਪਾਜ਼ਟਿਵ Corona Virusਆਏ ਵਿਅਕਤੀ ਦੇ ਨੇੜ੍ਹੇ ਦੇ ਸੰਪਰਕ ਵਿੱਚ ਆਇਆ ਕਿਤਾਬਾਂ ਵਾਲੇ ਬਜ਼ਾਰ ਵਿੱਚ ਰਹਿਣ ਵਾਲੇ 52 ਸਾਲਾ ਵਿਅਕਤੀ ਦੇ ਕੋਵਿਡ ਪਾਜ਼ਟਿਵ ਆਉਣ ’ਤੇ ਆਰ.ਆਰ.ਟੀ ਟੀਮਾਂ ਰਾਹੀਂ ਉਸ ਦੀ ਪਤਨੀ ਅਤੇ ਦੋਨੋਂ ਬੱਚਿਆਂ ਨੂੰ ਬੀਤੀ ਰਾਤ ਐਂਬੂਲੈਂਸ ਰਾਹੀਂ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾ ਕੇ ਉਨ੍ਹਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ ਜਿਨ੍ਹਾਂ ਦੀ ਰਿਪੋਰਟ ਕੋਵਿਡ ਪਾਜ਼ਟਿਵ ਆਈ ਹੈ।
                    ਡਾ. ਮਲਹੋਤਰਾ ਨੇ ਦੱਸਿਆ ਕਿ ਮਰੀਜ਼ ਦੇ ਨੇੜੇ ਦੇ ਸੰਪਰਕ ਵਿੱਚ ਆਏ 2 ਹਾਈ ਰਿਸਕ ਕੇਸਾਂ, 8 ਘੱਟ ਰਿਸਕ ਵਾਲੇ ਅਤੇ ਆਲੇ ਦੁਆਲੇ ਦੇ 8 ਘਰਾਂ ਦੇ ਮੈਂਬਰਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਆਰਿਆ ਸਮਾਜ, ਬੁੱਕ ਮਾਰਕਿਟ, ਪੁਰਾਣਾ ਲਾਲ ਬਾਗ, ਬੀ ਟੈਂਕ ਦਾ ਸਾਰਾ ਅੰਦਰੂਨੀ ਏਰੀਆ ਸੀਲ ਕਰਕੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਏਰੀਏ ਵਿੱਚ ਕਿਸੇ ਵੀ ਵਿਅਕਤੀ ਦੇ ਦਾਖਲ ਹੋਣ ਜਾਂ ਏਰੀਏ ਵਿੱਚੋਂ ਬਾਹਰ ਜਾਣ ‘ਤੇ ਪੂਰਨ ਰੋਕ ਲਾ ਦਿੱਤੀ ਗਈ ਹੈ।
                    ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਟੀਮਾਂ ਵੱਲੋਂ ਸਬੰਧਿਤ ਏਰੀਏ ਵਿੱਚ ਵੀ ਘਰ ਘਰ ਜਾ ਕੇ ਸਰਵੇਖਣ ਕੀਤਾ ਗਿਆ।ਪੌਜਟਿਵ ਕੇਸ ਦੇ ਘਰ ਅਤੇ ਆਲੇ ਦੁਆਲੇ ਦੇ ਘਰਾਂ ਵਿੱਚ ਸੋਡੀਅਮ ਹਾਈਪੋਕਲੋਰਾਈਡ ਦੀ ਸਪਰੇਅ ਵੀ ਕਰਵਾਈ ਗਈ।ਦੂਜੇ ਦਿਨ ਵੀ ਸਿਹਤ ਵਿਭਾਗ ਵਲੋਂ ਲੋਕਾਂ ਦੀ ਸਕਰੀਨਿੰਗ ਲਈ ਬਣਾਈਆਂ 237 ਸਿਹਤ ਟੀਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਏਰੀਏ ਦੇ ਵਿੱਚ ਜਾ 21925 ਘਰਾਂ ਦਾ ਸਰਵੇ ਕਰਕੇ 101014 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …