ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ‘ਪੰਜਾਬ ਸਰਕਾਰ ਵੱਲੋਂ ਕਰਫਿੳੂ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਲਗਾਤਾਰ ਸੁੱਕਾ ਰਾਸ਼ਨ ਤੇ ਲੰਗਰ
ਦੀ ਸਪਲਾਈ ਕੀਤੀ ਜਾ ਰਹੀ ਹੈ।ਇਸ ਕੰਮ ਲਈ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਟੀਮਾਂ ਘਰ-ਘਰ ਪਹੁੰਚ ਰਹੀਆਂ ਹਨ, ਤਾਂ ਕਿ ਕੋਈ ਵੀ ਪਰਿਵਾਰ ਰੋਟੀ ਤੋਂ ਵਾਂਝਾ ਨਾ ਰਹੇ।’ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਉਕਤ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿਚ ਅਜਿਹੇ 35500 ਲੋੜਵੰਦ ਪਰਿਵਾਰ, ਜਿੰਨਾ ਕੋਲ ਨੀਲੇ ਕਾਰਡ ਵੀ ਨਹੀਂ ਹਨ, ਪਰ ਕਰਫਿੳੂ ਦੌਰਾਨ ਕੰਮ ਖੁੱਸ ਜਾਣ ਕਾਰਨ ਰੋਟੀ-ਪਾਣੀ ਦੀ ਲੋੜ ਮਹਿਸੂਸ ਕਰਦੇ ਸਨ, ਨੂੰ ਪੰਜਾਬ ਸਰਕਾਰ ਵੱਲੋਂ ਸੁੱਕਾ ਰਾਸ਼ਨ ਪਹੁੰਚਾਇਆ ਜਾ ਚੁੱਕਾ ਹੈ ਅਤੇ ਇਹ ਕੰਮ ਲਗਾਤਾਰ ਜਾਰੀ ਹੈ। ਉਨਾਂ ਦੱਸਿਆ ਕਿ ਇਸ ਰਾਸ਼ਨ ਵਿਚ 10 ਕਿਲੋਗ੍ਰਾਮ ਆਟਾ, 2 ਕਿਲੋਗ੍ਰਾਮ ਖੰਡ ਤੇ 2 ਕਿਲੋ ਦਾਲਾਂ ਸ਼ਾਮਿਲ ਹਨ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਭਰ ਵਿਚ 10 ਲੱਖ ਫੂਡ ਪੈਕਟ ਵੰਡਣ ਦੇ ਕੀਤੇ ਗਏ ਐਲਾਨ ਅਨੁਸਾਰ ਜਿਲ੍ਹੇ ਵਿਚ ਨਿਰੰਤਰ ਵਸਤਾਂ ਦੀ ਸਪਲਾਈ ਆ ਰਹੀ ਹੈ, ਜਿੱਥੋਂ ਇਸ ਦੇ ਪੈਕ ਬਣਾ ਕੇ ਸਾਰੇ ਜਿਲ੍ਹੇ ਵਿਚ ਭੇਜੇ ਜਾ ਰਹੇ ਹਨ।
ਸੋਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੱਖ-ਵੱਖ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਵੀ ਆਪਣੇ ਪੱਧਰ ਉਤੇ ਲੋਕਾਂ ਦੀ ਸੇਵਾ ਵਿਚ ਲੱਗੀਆਂ ਹੋਈਆਂ ਹਨ। ਉਨਾਂ ਅੱਜ ਆਪਣੇ ਕੇਂਦਰੀ ਹਲਕੇ ਦੀਆਂ ਬਾਹਰਲੀਆਂ ਵਾਰਡਾਂ ਲਈ ਪੰਜਾਬ ਸਰਕਰਾ ਦੀ ਤਰਫੋਂ 750 ਪਰਿਵਾਰਾਂ ਦੀ ਆਈ ਰਾਹਤ ਸਮਗਰੀ ਦੇ 5 ਟਰੱਕ ਰਵਾਨਾ ਕੀਤੇ। ਉਨਾਂ ਸਨ ਸਟਾਰ ਸ਼ੈਲਰ ਵੱਲੋਂ ਭੇਜੇ ਗਏ 30 ਕੁਇੰਟਲ ਚੋਲਾਂ ਨੂੰ ਵੀ ਲੋੜਵੰਦ ਲੋਕਾਂ ਤੱਕ ਘਰ-ਘਰ ਦੇਣ ਦੀ ਹਦਾਇਤ ਆਪਣੇ ਵਰਕਰਾਂ ਨੂੰ ਕੀਤੀ। ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਮਹੇਸ਼ ਖੰਨਾ ਕੌਂਸਲਰ, ਗੁਰਦੇਵ ਸਿੰਘ ਦਾਰਾ , ਸਰਬਜੀਤ ਲਾਟੀ, ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media