Tuesday, September 1, 2026

ਸਾਰੇ ਕਰੋਨਾ ਵਾਇਰਸ ਦੇ ਬਕਾਇਆ ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ – ਡੀ.ਸੀ

ਪਿਛਲੇ ਦੋ ਦਿਨਾਂ ਤੋਂ ਨਹੀਂ ਲਏ ਗਏ ਸ਼ੱਕੀ ਕਰੋਨਾ ਸੈਂਪਲ

ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਐਮ ਕੇ ਅਰਾਵਿੰਦ ਕੁਮਾਰ ਨੇ M.K Aravind Kumar Dcਦੱਸਿਆ ਹੈ ਕਿ ਸਿਹਤ ਵਿਭਾਗ ਵਲੋਂ ਲਏ ਗਏ ਕਰੋਨਾ ਵਾਇਰਸ ਦੇ 7 ਸੈਂਪਲ ਜਿਹਨਾਂ ਦੀ ਰਿਪੋਰਟ ਬਕਾਇਆ, ਉਹ ਰਿਪੋਰਟ ਵੀ ਨੈਗੇਟਿਵ ਆਈ ਹੈ ਅਤੇ ਹੁਣ ਜ਼ਿਲੇ ਵਿੱਚ ਕੇਵਲ ਇੱਕ ਹੀ ਕਰੋਨਾ ਵਾਇਰਸ ਦਾ ਮਰੀਜ ਹੈ ਅਤੇ ਪਿਛਲੇ ਦੋ ਦਿਨਾਂ ਤੋਂ ਕੋਈ ਵੀ ਸ਼ੱਕੀ ਮਰੀਜ਼ ਕਰੋਨਾ ਵਾਇਰਸ ਦਾ ਨਵਾਂ ਕੇਸ ਜ਼ਿਲੇ ਵਿੱਚ ਨਹੀਂ ਪਾਇਆ ਗਿਆ।
                    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 54 ਸ਼ੱਕੀ ਮਰੀਜ਼ਾਂ ਦੇ ਸੈਂਪਲ ਕਰਫਿਊ ੳਪਰੰਤ ਲਏ ਗਏ ਸਨ, ਜਿਹਨਾਂ ਵਿਚੋਂ 53 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ, ਸਿਰਫ ਇੱਕ ਹੀ 18 ਸਾਲਾਂ ਲੜਕੇ ਦੇ ਕੇਸ ਦੀ ਰਿਪੋਰਟ ਪੋਜੀਟਿਵ ਆਈ ਸੀ, ਜੋ ਕਿ ਮੇਰਠ ਦਾ ਰਹਿਣ ਵਾਲਾ ਹੈ ਅਤੇ ਇਸ ਦਾ ਇਲਾਜ਼ ਚੱਲ ਰਿਹਾ ਹੈ, ਜਿਸ ਦੇ ਜਲਦੀ ਠੀਕ ਹੋਣ ਦੀ ਸੰਭਾਵਨਾ ਹੈ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …