ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਲਈ ਬਾਬਾ ਕਸ਼ਮੀਰ ਸਿੰਘ ਭੁਰੀਵਾਲੇ ਤੇ ਬਾਬਾ
ਸੁਖਵਿੰਦਰ ਸਿੰਘ ਵਲੋਂ ਤਰਨ ਤਾਰਨ ਰੋਡ ਸਥਿਤ ਡੇਰਾ ਕਾਰ ਸੇਵਾ ਸੰਤ ਭੂਰੀਵਾਲੇ ਵਿਖੇ ਪੁੱਜੇ ਐਸ.ਡੀ.ਐਮ ਡਾ. ਸ਼ਿਵਰਾਜ ਸਿੰਘ ਬੱਲ ਨੂੰ ਮਾਸਕ ਭੇਟ ਕੀਤੇ।ਡਾ. ਸ਼ਿਵਰਾਜ ਸਿੰਘ ਨੇ ਇਸ ਸਮੇਂ ਕਿਹਾ ਕਿ ਬਾਬਾ ਜੀ ਵਲੋਂ ਕਰੋੋਨਾਵਾਇਰਸ ਤੋਂ ਬਚਾਅ ਲਈ ਕੀਤੇ ਲਾਕਡਾਉਨ ਦੌਰਾਨ ਰੋਜ਼ਾਨਾਂ ਕਮਾ ਕੇ ਖਾਣ ਵਾਲੇ ਤੇ ਜਨ-ਸਾਧਾਰਨ ਨੂੰ ਪ੍ਰਸ਼ਾਦਾ ਪਹੁੰਚਾ ਕੇੇ ਰਾਹਤ ਕਾਰਜ਼ਾਂ ਵਿੱਚ ਜਿਥੇ ਵੱਡਾ ਯੋਗਾਦਾਨ ਪਾਇਆ ਜਾ ਰਿਹਾ ਹੈ, ਉਥੇ ਅੱਜ ਪ੍ਰਸ਼ਾਸ਼ਨ ਨੂੰ ਮਾਸਕ ਭੇਟ ਕਰ ਕੇ ਵੱਡਾ ਸਹਿਯੋਗ ਦਿੱਤਾ ਹੈ। ਉਨਾਂ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵਲੋਂ ਨਿਰਧਾਰਤ ਦੂਰੀ ਰੱਖਦਿਆਂ ਅਤੇ ਮਾਸਕ ਪਾ ਕੇ ਲੰਗਰ ਤਿਆਰ ਕੀਤੇ ਜਾਣ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਬਾਬਾ ਗੁਰਨਾਮ ਸਿੰਘ, ਬਾਬਾ ਬਲਵੰਤ ਸਿੰਘ, ਪ੍ਰੋ. ਸਰਦਾਰਾ ਸਿੰਘ, ਸਾਬਕਾ ਨਾਇਬ ਤਹਿਸੀਲਦਾਰ ਸੁਖਰਾਜ ਸਿੰਘ ਸੰਧੂ, ਰਾਮ ਸਿੰਘ ਭਿੰਡਰ, ਸੁਖਬੀਰ ਸਿੰਘ ਗਵਾਲੀਅਰ, ਨਵਦੀਪ ਸਿੰਘ ਬੰਗਲੋਰ, ਗੁਰਜੀਤ ਸਿੰਘ ਤੇ ਜਸਮੀਤ ਸਿੰਘ ਮਨੀ ਆਦਿ ਮੌਜੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media