Friday, September 18, 2026

ਸੀਨੀਅਰ ਪੱਤਰਕਾਰ ਨਾਲ ਚੰਡੀਗੜ੍ਹ ਪੁਲਿਸ ਵਲੋਂ ਮੁਜ਼ਰਮਾਨਾ ਵਿਵਹਾਰ ਦੀ ਸਖਤ ਨਿਖੇਧੀ

ਲੌਂਗੋਵਾਲ, 20 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਸੀਨੀਅਰ ਪੱਤਰਕਾਰ ਦੇਵਿੰਦਰਪਾਲ ਨੂੰ ਚੰਡੀਗੜ੍ਹ ਪੁਲਿਸ PPNJ2004202002ਦੇ ਇੱਕ ਥਾਣੇਦਾਰ ਵਲੋਂ ਰਾਹ ਵਿੱਚ ਰੋਕ ਕੇ ਥਾਣੇ ਲਿਜਾ ਕੇ ਬਦਸਲੂਕੀ ਕਰਨ ਅਤੇ ਮੁਜ਼ਰਮਾਂ ਵਾਂਗ ਵਿਵਹਾਰ ਕਰਨ ਦੀ ਨਿਖੇਧੀ ਕੀਤੀ ਹੈ।
                ਅੱਜ ਜਾਰੀ ਬਿਆਨ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਤੇ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸੀਨੀਅਰ ਪੱਤਰਕਾਰ ਨੇ ਗਲ ਵਿੱਚ ਪਾਏ ਪਹਿਚਾਣ ਦਿਖਾਉਣ ਅਤੇ ਟ੍ਰਿਬਿਊਨ ਦਫਤਰ ਡਿਊਟੀ ‘ਤੇ ਜਾਣ ਦਾ ਹਵਾਲਾ ਦੇਣ ਦੇ ਬਾਵਜ਼ੂਦ ਥਾਣੇਦਾਰ ਨੇ ਕੋਈ ਦਲੀਲ ਨਹੀਂ ਸੁਣੀ। ਕ੍ਰਾਂਤੀਕਾਰੀ ਆਗੂਆਂ ਨੇ ਉਘੇ ਪੱਤਰਕਾਰ ਨਾਲ ਬਦਸਲੂਕੀ ਕਰਨ, ਗਾਲਾਂ ਕੱਢਣ ਅਤੇ ਮਜ਼ਰਮਾਨਾ ਵਿਵਹਾਰ ਕਰਨ ਵਾਲੇ ਥਾਣੇਦਾਰ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਉਸ ਨੂੰ ਤਰੁੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …