ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਬਦਲੀਆਂ ਦੌਰਾਨ ਮਲਕੀਤ ਸਿੰਘ ਜ਼ਿਲ੍ਹਾ ਸਿੱਖਿਆ
ਅਫ਼ਸਰ (ਸ.ਸ) ਮੁਕਤਸਰ ਤੋਂ ਬਦਲ ਕੇ ਜਿਲ੍ਹਾ ਸਿੱਖਿਆ ਅਫ਼ਸਰ (ਸ.ਸ) ਸੰਗਰੂਰ ਵਿਖੇ ਤੈਨਾਤ ਕੀਤੇ ਗਏ ਸਨ। ਉਹਨਾਂ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ) ਸੰਗਰੂਰ ਵਿਖੇ ਆਪਣਾ ਅਹੁੱਦਾ ਸੰਭਾਲ ਲਿਆ ਹੈ।ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਮਾਨਯੋਗ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਜਿਲ੍ਹੇ ਵਿੱਚ ਸਿੱਖਿਆ ਸਬੰਧੀ ਨੀਤੀਆਂ ਨੂੰ ਪੂਰਨ ਤੌਰ ‘ਤੇ ਲਾਗੂ ਕੀਤਾ ਜਾਵੇਗਾ।
ਉਹਨਾਂ ਨਾਲ ਮੁਕਤਸਰ ਜਿਲ੍ਹੇ ਨਾਲ ਸਬੰਧਤ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸ.ਸ) ਕਪਿਲ ਸ਼ਰਮਾ, ਜੂਨੀਅਰ ਸਹਾਇਕ, ਅਮਰਦੀਪ ਸਿੰਘ ਸੰਧੂ, ਮੁੱਖ ਅਧਿਆਪਕ ਹਰਮੀਤ ਸਿੰਘ, ਪੀ.ਈ.ਟੀ ਪਰਵੀਨ ਪਾਲ ਸਿੰਘ ਹਾਜਰ ਸਨ। ਇਸ ਸਮੇਂ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸ.ਸ) ਡਾ: ਓਮ ਪ੍ਰਕਾਸ਼ ਸੇਤੀਆ, ਸਰਵਜੀਤ ਸਿੰਘ, ਸੈਕਸ਼ਨ ਅਫਸਰ ਸ਼੍ਰੀਮਤੀ ਗੀਤਾਂਜਲੀ ਸ਼ਰਮਾ, ਸੁਪਰਡੈਂਟ ਰਾਕੇਸ਼ ਜੈਨ ਅਤੇ ਸੁਰਿੰਦਰ ਸਿੰਘ ਭਰੂਰ ਵਲੋਂ ‘ਜੀ ਆਇਆ’ ਨੂੰ ਆਖਿਆ ਗਿਆ ਅਤੇ ਸ਼ੁਭਕਾਮਨਾਂਵਾਂ ਦਿੱਤੀਆਂ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media